11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬਦਲ ਰਹੇ ਮੌਸਮ ਵਿਚ ਲੋਕ ਖਾਂਸੀ, ਜ਼ੁਕਾਮ ਤੇ ਬੁੁਖ਼ਾਰ ਦਾ ਹੋ ਰਹੇ ਨੇ ਸ਼ਿਕਾਰ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਵਿਚ ਬਦਲ ਰਹੇ ਮੌਸਮ ਨੂੰ ਵੇਖਦੇ ਹੋਏ ਦਿੱਲੀ ਅਤੇ ਐਨ.ਸੀ.ਆਰ. ਵਿਚ ਲੋਕਾਂ ਨੂੰ ਖਾਂਸੀ, ਜ਼ੁਕਾਮ ਅਤੇ ਬੁਖ਼ਾਰ ਦੀ ਸ਼ਿਕਾਇਤ ਹੋ ਰਹੀ ਹੈ | ਜਿਸ ਕਰਕੇ ਸਿਹਤ ਵਿਭਾਗ ਨੂੰ ਚਿੰਤਾ ਹੋ ਰਹੀ ਹੈ | ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਸੁੱਕੀ ਖਾਂਸੀ, ਪੇਟ ਦੀ ਸਮੱਸਿਆ ਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ | ਇਸ ਸਮੱਸਿਆ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਐਚ-3 ਐਨ-2 ਵਾਇਰਸ ਦਾ ਜ਼ਿਆਦਾ ਪ੍ਰਸਾਰ ਹੈ | ਨਾਲ ਹੀ ਮੇਟਾਨਿਯਮੋ ਵਾਇਰਸ ਤੇ ਹੋਰ ਫਲੂ ਵਾਇਰਸ ਵੀ ਫੈਲੇ ਹੋਣ ਕਾਰਨ ਅਜਿਹਾ ਹੋ ਰਿਹਾ ਹੈ ਅਤੇ ਨਾਲ ਹੀ ਬਦਲਦੇ ਮੌਸਮ, ਤਾਪਮਾਨ ਦੇ ਵਧਣ-ਘਟਨ ਤੇ ਖ਼ਰਾਬ ਹਵਾ ਦੀ ਕੁਆਲਿਟੀ (ਏ.ਕਿਊ.ਆਈ.) ਨੇ ਲੋਕਾਂ ਦੀ ਇਮਿਊਨਿਟੀ ਨੂੰ ਕਮਜ਼ੋਰ ਕਰ ਦਿੱਤਾ ਹੈ, ਜਿਸ ਕਰਕੇ ਸੰਕ੍ਰਮਣ ਤੇਜ਼ੀ ਨਾਲ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲ ਰਿਹਾ ਹੈ | ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਮੇਂ ਉਹ ਆਪਣੀ ਮਰਜ਼ੀ ਨਾਲ ਦਵਾਈ ਨਾ ਲੈਣ ਬਲਕਿ ਡਾਕਟਰ ਦੀ ਸਲਾਹ ਲੈਣ | ਇਨ੍ਹਾਂ ਦਿਨਾਂ ਵਿਚ ਡਾਕਟਰਾਂ ਦੇ ਪ੍ਰਾਈਵੇਟ ਕਲੀਨਿਕਾਂ, ਵਿਸ਼ੇਸ਼ ਕਰਕੇ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਦੀ ਕਾਫ਼ੀ ਭੀੜ ਲੱਗੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਗਰਮੀ ਵਧਣ ਨਾਲ ਦਿੱਲੀ 'ਚ ਬਿਜਲੀ ਦੀ ਮੰਗ ਵਧੀ ਅਗਲੀ ਖ਼ਬਰ ਏ.ਐੱਨ.ਟੀ.ਐੱਫ. ਤੇ ਅਪਰਾਧ ਸ਼ਾਖਾ ਨੇ ਲਗਾਇਆ ਸਕੂਲਾਂ 'ਚ ਨਸ਼ੇ ਵਿਰੁੱਧ ਕੈਂਪ
Ad Position 24