11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਗਰਮੀ ਵਧਣ ਨਾਲ ਦਿੱਲੀ 'ਚ ਬਿਜਲੀ ਦੀ ਮੰਗ ਵਧੀ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਇਸ ਨਾਲ ਹੀ ਬਿਜਲੀ ਦੀ ਮੰਗ ਵੀ ਦਿੱਲੀ ਵਿਚ ਵਧਦੀ ਜਾ ਰਹੀ ਹੈੈ | ਕਿਉਂਕਿ ਗਰਮੀ ਤੋਂ ਬਚਣ ਲਈ ਲੋਕ ਘਰਾਂ, ਦਫ਼ਤਰਾਂ, ਫ਼ੈਕਟਰੀਆਂ ਆਦਿ ਵਿਚ ਏ. ਸੀ., ਕੂਲਰਾਂ ਤੇ ਪੱਖਿਆਂ ਦੀ ਖ਼ੂਬ ਵਰਤੋਂ ਕਰ ਰਹੇ ਹਨ | ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਮੰਗ 6020 ਮੈਗਾਵਾਟ ਤੋਂ ਵੀ ਉੱਪਰ ਪੁੱਜ ਗਈ ਹੈ ਅਤੇ ਇਸ ਦੇ ਹੋਰ ਵਧਣ ਦੀ ਉਮੀਦ ਬਣੀ ਹੋਈ ਹੈ | ਬਿਜਲੀ ਵਿਤਰਨ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਦੇ ਦਿਨਾਂ ਵਿਚ ਬਿਜਲੀ ਦੀ ਮੰਗ ਹਰ ਵਾਰ ਵਧਦੀ ਹੈ, ਜਿਸ ਦੇ ਪ੍ਰਤੀ ਉਹ ਪਹਿਲਾਂ ਹੀ ਸੁਚੇਤ ਹਨ ਅਤੇ ਵਾਧੂ ਬਿਜਲੀ ਦਾ ਵੀ ਪ੍ਰਬੰਧ ਕਰ ਰਹੇ ਹਨ | ਬਿਜਲੀ ਕੰਪਨੀਆਂ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੀਆਂ ਹਨ ਕਿ ਬਿਜਲੀ ਦੀ ਬਚਤ ਸਭ ਨੂੰ ਕਰਨੀ ਚਾਹੀਦੀ ਹੈ, ਪ੍ਰੰਤੂ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ | ਬਿਜਲੀ ਦੀ ਜ਼ਿਆਦਾ ਹੀ ਮੰਗ ਵਧ ਜਾਣ 'ਤੇ ਬਿਜਲੀ ਕੰਪਨੀਆਂ ਨੂੰ ਮਜਬੂਰ ਹੋ ਕੇ ਛੋਟੇ-ਮੋਟੇ ਕੱਟ ਵੀ ਲਗਾਉਂਦੀਆਂ ਹਨ, ਪਰ ਕੱਟ ਲਗਾਉਣ ਦਾ ਅਕਸਰ ਲੋਕ ਵਿਰੋਧ ਕਰਦੇ ਹਨ | ਹਾਲਾਂਕਿ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਏ. ਸੀ., ਕੂਲਰ ਤੇ ਪੱਖਿਆਂ ਦੀ ਖ਼ੂਬ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਨੂੰ ਬਿਜਲੀ ਦਾ ਜ਼ਿਆਦਾ ਬਿੱਲ ਭਰਨਾ ਪੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਰਾਜਧਾਨੀ ਦੀਆਂ ਮੁੱਖ ਸੜਕਾਂ 'ਤੇ ਖ਼ਰਾਬ, ਲਾਵਾਰਸ ਅਤੇ ਜ਼ਬਤ ਕੀਤੇ ਵਾਹਨਾਂ ਦੇ ਢੇਰ ਦਾ- ਹਾਈ ਕੋਰਟ ਵੱਲੋਂ ਦਿ... ਅਗਲੀ ਖ਼ਬਰ ਬਦਲ ਰਹੇ ਮੌਸਮ ਵਿਚ ਲੋਕ ਖਾਂਸੀ, ਜ਼ੁਕਾਮ ਤੇ ਬੁੁਖ਼ਾਰ ਦਾ ਹੋ ਰਹੇ ਨੇ ਸ਼ਿਕਾਰ
Ad Position 24