11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੁਲਿਸ ਨੇ ਛਾਪਾ ਮਾਰ ਕੇ 104 ਐਲ.ਪੀ.ਜੀ. ਸਿਲੰਡਰ ਤੇ ਹੋਰ ਸਾਮਾਨ ਫੜਿਆ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੰਗੋਲਪੁਰੀ ਅਤੇ ਜਹਾਂਗੀਪੁਰੀ ਇਲਾਕੇ ਵਿਚ ਛਾਪਾ ਮਾਰ ਕੇ ਐਲ.ਪੀ.ਜੀ. ਸਿਲੰਡਰਾਂ ਦਾ ਜਮ੍ਹਾਂ ਕੀਤਾ ਗਿਆ ਭੰਡਾਰ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਗ਼ੈਰ-ਕਾਨੂੰਨੀ ਢੰਗ ਨਾਲ ਬਲੈਕ ਕੀਤੇ ਜਾਂਦੇ ਸਨ | ਇਸ ਮਾਮਲੇ ਵਿਚ ਸ਼ਾਮਿਲ ਲੋਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਨ੍ਹਾਂ ਕੋਲੋਂ ਪੁਲਿਸ ਨੇ 104 ਐਲ.ਪੀ.ਜੀ. ਸਿਲੰਡਰ, ਗ਼ੈਰ-ਕਾਨੂੰਨੀ ਸਪਲਾਈ ਕਰਨ ਵਾਲੀਆਂ ਚਾਰ ਗੱਡੀਆਂ, ਦੋ ਰੀਫਿਲਿੰਗ ਉਪਕਰਨ, ਤਿੰਨ ਡਿਜੀਟਲ ਇਲੈਕਟਿ੍ਕ ਤੋਲਣ ਵਾਲੀਆਂ ਮਸ਼ੀਨਾਂ, ਰੈਗੂਲੇਟਰ ਅਤੇ ਨੋਜ਼ਲ ਵਾਲੀ ਪਾਈਪ ਬਰਾਮਦ ਕੀਤੀ ਹੈ | ਇਹ ਲੋਕ ਖ਼ਾਲੀ ਸਿਲੰਡਰਾਂ ਵਿਚ ਗੈਸ ਭਰਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਦੇ ਸਨ ਅਤੇ ਖ਼ੂਬ ਮੁਨਾਫ਼ਾ ਕਮਾਉਂਦੇ ਸਨ | ਇਨ੍ਹਾਂ ਪ੍ਰਤੀ ਪੁਲਿਸ ਨੂੰ ਇਕ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਛਾਪਾ ਮਾਰਿਆ ਅਤੇ ਉਸ ਸਮੇਂ ਇਹ ਲੋਕ ਗੈਸ ਸਿਲੰਡਰ ਭਰ ਰਹੇ ਸਨ | ਇਨ੍ਹਾਂ ਦੀ ਗਿ੍ਫ਼ਤਾਰੀ ਪ੍ਰਤੀ ਪੁਲਿਸ ਦੀ ਮੁਕਬਰ ਨੇ ਮਦਦ ਕੀਤੀ ਸੀ | ਪੁਲਿਸ ਵਲੋਂ ਜਦੋਂ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਇਨ੍ਹਾਂ ਨੇ ਸਾਰੀ ਕਹਾਣੀ ਪੁਲਿਸ ਨੂੰ ਦੱਸ ਦਿੱਤੀ ਕਿ ਉਹ ਮੌਕੇ ਦਾ ਪੂਰੀ ਤਰ੍ਹਾਂ ਨਾਲ ਲਾਭ ਉਠਾਉਂਦੇ ਸਨ ਤੇ ਪੈਸਾ ਕਮਾਉਂਦੇ ਸਨ |
Ad Position 22
No active advertisement
ਪਿਛਲੀ ਖ਼ਬਰ ਜਲਦੀ ਲੋਕ-ਨਾਇਕ ਹਸਪਤਾਲ ਦੇ ਆਰਥੋਪੈਡਿਕ ਵਿਭਾਗ ਦਾ ਹੋਵੇਗਾ ਨਵੀਨੀਕਰਨ 10 ਨਵੇਂ ਆਪ੍ਰੇਸ਼ਨ ਥੀਏਟਰ ਬਣਨਗੇ ਅਗਲੀ ਖ਼ਬਰ -ਮਾਮਲਾ ਰਾਜਧਾਨੀ ਦੀਆਂ ਮੁੱਖ ਸੜਕਾਂ 'ਤੇ ਖ਼ਰਾਬ, ਲਾਵਾਰਸ ਅਤੇ ਜ਼ਬਤ ਕੀਤੇ ਵਾਹਨਾਂ ਦੇ ਢੇਰ ਦਾ- ਹਾਈ ਕੋਰਟ ਵੱਲੋਂ ਦਿ...
Ad Position 24