11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜਲਦੀ ਲੋਕ-ਨਾਇਕ ਹਸਪਤਾਲ ਦੇ ਆਰਥੋਪੈਡਿਕ ਵਿਭਾਗ ਦਾ ਹੋਵੇਗਾ ਨਵੀਨੀਕਰਨ 10 ਨਵੇਂ ਆਪ੍ਰੇਸ਼ਨ ਥੀਏਟਰ ਬਣਨਗੇ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲੋਕ-ਨਾਇਕ ਹਸਪਤਾਲ ਵਿਚ ਹੁਣ ਜਲਦੀ ਹੀ ਆਰਥੋਪੈਡਿਕ ਸਰਜਰੀ ਦੇ ਪ੍ਰਤੀ ਮਰੀਜ਼ਾਂ ਨੂੰ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਆਰਥੋਪੈਡਿਕ ਵਿਭਾਗ ਦਾ ਨਵੀਨੀਕਰਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਅਧੀਨ 10 ਨਵੇਂ ਆਪ੍ਰੇਸ਼ਨ ਥੀਏਟਰ ਬਣਨਗੇ ਅਤੇ ਆਰਥੋ ਸਰਜਰੀ ਦੇ ਮਰੀਜ਼ਾਂ ਦਾ ਜਲਦੀ ਆਪ੍ਰੇਸ਼ਨ ਹੋ ਜਾਵੇਗਾ | ਇਸ ਦੇ ਨਾਲ ਹੀ ਆਧੁਨਿਕ ਲੈਬ ਵੀ ਬਣਾਈ ਜਾਵੇਗੀ, ਜਿੱਥੇ ਕਿ ਮੈਡੀਕਲ ਦੇ ਵਿਦਿਆਰਥੀ ਅਤੇ ਡਾਕਟਰ ਵੀ ਆਧੁਨਿਕ ਸਰਜੀਕਲ ਤਕਨੀਕਾਂ ਦੀ ਜਾਣਕਾਰੀ ਲੈ ਸਕਣਗੇ | ਇਸ ਨਵੀਨੀਕਰਨ ਯੋਜਨਾ ਵਿਚ 10 ਆਧੁਨਿਕ ਓ.ਟੀ. ਅਤੇ ਦੋ ਮੰਜ਼ਿਲਾਂ ਦਾ ਪੁਨਰ-ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਸਰਜਰੀ ਦੀ ਸਮਰਥਾ ਪਹਿਲਾਂ ਨਾਲੋਂ ਹੋਰ ਵੀ ਵਧ ਜਾਵੇਗੀ ਅਤੇ ਇੰਤਜ਼ਾਰ ਸੂਚੀ ਵਿਚ ਵੀ ਕਮੀ ਆਵੇਗੀ | ਇਸ ਦੇ ਨਾਲ ਹੀ ਗੰਭੀਰ ਹਾਲਤ ਵਿ ਆਏ ਮਰੀਜ਼ਾਂ ਦਾ ਸਮੇਂ ਸਿਰ ਆਪ੍ਰੇਸ਼ਨ ਹੋ ਸਕੇਗਾ | ਇਸ ਹਸਪਤਾਲ ਦੇ ਆਰਥੋ ਓ.ਪੀ.ਡੀ. ਵਿਚ ਕਾਫੀ ਗਿਣਤੀ ਵਿਚ ਰੋਜ਼ਾਨਾ ਮਰੀਜ਼ ਪਹੁੰਚਦੇ ਹਨ, ਜਿਸ ਕਰਕੇ ਡਾਕਟਰਾਂ ਨੂੰ ਵੀ ਮੁਸ਼ਕਿਲ ਹੁੰਦੀ ਹੈ | ਇਸ ਦੇ ਨਵੀਨੀਕਰਨ ਹੋਣ ਦੇ ਨਾਲ ਸਰਜਰੀ ਦੀ ਸਮਰੱਥਾ 10 ਪ੍ਰਤੀਸ਼ਤ ਤੋਂ ਵਧ ਕੇ 60 ਪ੍ਰਤੀਸ਼ਤ ਹੋ ਜਾਵੇਗੀ | ਡਾਕਟਰਾਂ ਦਾ ਕਹਿਣਾ ਹੈ ਕਿ ਨਵੀਨੀਕਰਨ ਹੋਣਾ ਜ਼ਰੂਰੀ ਹੈ, ਕਿਉਂਕਿ ਆਰਥੋ ਸਰਜਰੀ ਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਗੁਰਦੁਆਰਾ ਸ੍ਰੀ ਨਗਰ ਦਿੱਲੀ ਵਿਖੇ ਹੋਇਆ ਕੀਰਤਨ ਦਰਬਾਰ ਅਗਲੀ ਖ਼ਬਰ ਪੁਲਿਸ ਨੇ ਛਾਪਾ ਮਾਰ ਕੇ 104 ਐਲ.ਪੀ.ਜੀ. ਸਿਲੰਡਰ ਤੇ ਹੋਰ ਸਾਮਾਨ ਫੜਿਆ
Ad Position 24