ਟੋਹਾਣਾ, 27 ਅਪ੍ਰੈਲ (ਮਨਜੀਤ ਸਿੰਘ) - ਪੁਲਿਸ ਥਾਣਾ ਸਦਰ ਟੋਹਾਣਾ ਨੇ ਚੋਰੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ, ਮੁਲਜ਼ਮ ਨੂੰ ਨਿਯਮਾਂ ਅਨੁਸਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ | ਪੁਲਿਸ ਥਾਣਾ ਸਦਰ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਸ਼ਾਦੀ ਰਾਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਨੂੰ ਰਾਮ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਖਨੌਰਾ ਢਾਣੀ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਮਾਰਚ ਵਿੱਚ ਕੰਮ ਲਈ ਬਾਹਰ ਗਿਆ ਹੋਇਆ ਸੀ | ਇਸ ਦੌਰਾਨ14 ਅਪ੍ਰੈਲ ਨੂੰ ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ | 20 ਅਪ੍ਰੈਲ ਨੂੰ ਉਸ ਦੇ ਚਾਚੇ ਅਮਰਜੀਤ ਨੇ ਦੋਸ਼ੀ ਨੂੰ ਐਲ ਸੀ ਡੀ ਲੈ ਕੇ ਜਾਂਦੇ ਦੇਖਿਆ | ਪਛਾਣ ਹੋਣ 'ਤੇ ਮੁਲਜ਼ਮ ਐਲ ਸੀ ਡੀ ਛੱਡ ਕੇ ਮੌਕੇ ਤੋਂ ਭੱਜ ਗਿਆ | ਬਾਅਦ ਵਿੱਚ ਘਰ ਵਾਪਸ ਆਉਣ 'ਤੇ ਉਸ ਨੇ ਤਾਲਾ ਟੁੱਟਿਆ ਹੋਇਆ ਅਤੇ ਸਮਾਨ ਖਿੱਲਰਿਆ ਹੋਇਆ ਦੇਖਿਆ, ਜਿਸ ਵਿੱਚ ਪੱਖੇ, ਕਣਕ ਅਤੇ ਚਾਂਦੀ ਦੇ ਗਹਿਣੇ ਸ਼ਾਮਲ ਸਨ | ਇਸ ਸਬੰਧ ਵਿੱਚ ਪੁਲਿਸ ਥਾਣਾ ਸਦਰ ਟੋਹਾਣਾ ਵਿਖੇ ਆਈਪੀਸੀ ਦੀ ਧਾਰਾ 331 (4) ਅਤੇ 305 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਜਾਂਚ ਦੌਰਾਨ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਦੋਸ਼ੀ ਦੀ ਪਛਾਣ ਦਿਸ਼ਾ ਪੁੱਤਰ ਪਹਿਲਵਾਨ ਵਜੋਂ ਹੋਈ ਹੈ, ਜੋ ਕਿ ਖਨੌਰਾ ਢਾਣੀ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ ਦਾ ਰਹਿਣ ਵਾਲਾ ਹੈ | ਦੋਸ਼ੀ ਨੂੰ ਕਾਨੂੰਨ ਅਨੁਸਾਰ ਗਿ੍ਫ਼ਤਾਰ ਕਰ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਹੋਰ ਜਾਂਚ ਜਾਰੀ ਹੈ |