10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਐਮ. ਕਾਮ ਫਾਈਨਲ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ

Ad Position 21
No active advertisement
ਅਜੀਤ ਡੈਸਕ 28-04-2026
ਨਾਰਾਇਣਗੜ੍ਹ, 27 ਅਪ੍ਰੈਲ (ਪੀ. ਸਿੰਘ)-ਸਰਕਾਰੀ ਕਾਲਜ ਨਾਰਾਇਣਗੜ੍ਹ ਵਿਖੇ ਪਿ੍ੰਸੀਪਲ ਰੋਹਿਤ ਕੁਮਾਰ ਦੀ ਪ੍ਰਧਾਨਗੀ ਅਤੇ ਪ੍ਰੋਗਰਾਮ ਕਨਵੀਨਰ ਪ੍ਰੋ. ਰੇਣੂ ਕੁਮਾਰੀ ਦੀ ਅਗਵਾਈ ਹੇਠ ਕਾਮਰਸ ਵਿਭਾਗ ਵਲੋਂ ਐਮ. ਕਾਮ ਪਿਛਲੇ ਸਾਲ ਦੇ ਵਿਦਿਆਰਥੀਆਂ ਵਲੋਂ ਐਮ. ਕਾਮ ਫਾਈਨਲ ਦੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਇਕ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦਘਾਟਨ ਪਿ੍ੰਸੀਪਲ ਵਲੋਂ ਦੇਵੀ ਸਰਸਵਤੀ ਦੇ ਸਾਹਮਣੇ ਦੀਪ ਜਗਾ ਕੇ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਕਿਹਾ ਕਿ ਵਿਦਾਇਗੀ ਸਿਰਫ਼ ਇਕ ਰਸਮ ਨਹੀਂ ਹੈ, ਸਗੋਂ ਇਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਕਾਲਜ ਦਾ ਨਾਂਅ ਰੌਸ਼ਨ ਕਰਨ ਦੀ ਅਪੀਲ ਕੀਤੀ | ਉਕਤ ਪ੍ਰੋਗਰਾਮ ਕਨਵੀਨਰ ਨੇ ਕਿਹਾ ਕਿ ਐਮ. ਕਾਮ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਅਕਾਦਮਿਕ ਖੇਤਰ ਵਿਚ, ਸਗੋਂ ਵੱਖ-ਵੱਖ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਦੀ ਯਾਤਰਾ 'ਤੇ ਆਪਣਾ ਆਤਮਵਿਸ਼ਵਾਸ ਅਤੇ ਦਿ੍ੜਤਾ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ | ਡਾ. ਦੇਵੇਂਦਰ ਢੀਂਗਰਾ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਸਕਾਰਾਤਮਕ ਸੋਚ ਜ਼ਿੰਦਗੀ ਵਿਚ ਸਫਲਤਾ ਦੀਆਂ ਕੁੰਜੀਆਂ ਹਨ | ਇਸ ਦੌਰਾਨ ਡਾ. ਸੁਮਨ ਲਤਾ, ਪ੍ਰੋ. ਆਸ਼ਿਮਾ ਠਾਕੁਰ ਨੇ ਗੀਤਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੱਤਾ | ਇਸ ਮੌਕੇ ਪ੍ਰੋ. ਸੁਭਾਸ਼ ਕੁਮਾਰ, ਪ੍ਰੋ. ਸੰਜੀਵ ਕੁਮਾਰ, ਡਾ. ਅਪੂਰਵਾ ਚਾਵਲਾ, ਡਾ. ਸੀਮਾ ਰਾਣਾ ਅਤੇ ਕਾਮਰਸ ਵਿਭਾਗ ਦੇ ਸਾਰੇ ਸਟਾਫ਼, ਡਾ. ਸਪਨਾ ਗੁਪਤਾ, ਡਾ. ਮਨੀਸ਼ਾ, ਡਾ. ਸਪਨਾ ਸੈਣੀ, ਪ੍ਰੋ. ਨਿਸ਼ਾ, ਮੁਕੇਸ਼ ਕੁਮਾਰ ਅਤੇ ਦਲਜੀਤ ਨੇ ਵੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਵਿਸ਼ਵ ਬੌਧਿਕ ਸੰਪਤੀ ਦਿਵਸ ਮਨਾਉਣ ਲਈ ਐਕਸਟੈਂਸ਼ਨ ਲੈਕਚਰ ਕਰਵਾਇਆ ਅਗਲੀ ਖ਼ਬਰ ਮੁਕੁੰਦ ਲਾਲ ਨੈਸ਼ਨਲ ਕਾਲਜ ਦਾ ਸਾਲਾਨਾ ਕਾਨਵੋਕੇਸ਼ਨ ਸਮਾਰੋਹ ਹੋਇਆ
Ad Position 24