ਯਮੁਨਾਨਗਰ, 27 ਅਪ੍ਰੈਲ (ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਆਈ. ਪੀ. ਆਰ. ਸੈੱਲ ਵਲੋਂ ਵਿਸ਼ਵ ਬੌਧਿਕ ਸੰਪੱਤੀ ਦਿਵਸ ਮਨਾਉਣ ਲਈ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਡਾ. ਮੋਨਿਕਾ ਸ਼ਰਮਾ ਆਈ. ਪੀ. ਆਰ. ਕੋਆਰਡੀਨੇਟਰ ਅਤੇ ਇਨੋਵੇਸ਼ਨ ਅੰਬੈਸਡਰ ਮੁੱਖ ਬੁਲਾਰੇ ਸਨ, ਜਦਕਿ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਤੇ ਆਈ. ਆਈ. ਸੀ. ਕਨਵੀਨਰ ਵਿਵੇਕ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਡਾ. ਸ਼ਰਮਾ ਨੇ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਨਾਲ ਸੰਬੰਧਿਤ ਵੱਖ-ਵੱਖ ਕਾਨੂੰਨਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਨੇ ਪੇਟੈਂਟ, ਕਾਪੀਰਾਈਟ ਅਤੇ ਟ੍ਰੇਡਮਾਰਕ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਆਪਣਾ ਕੋਈ ਉਤਪਾਦ ਜਾਂ ਸਾਫਟਵੇਅਰ ਮਾਡਲ ਬਣਾਉਂਦੇ ਹਨ ਤਾਂ ਉਹ ਆਪਣੀ ਬੌਧਿਕ ਸੰਪਤੀ ਕਿਵੇਂ ਨਿਰਧਾਰਤ ਕਰ ਸਕਦੇ ਹਨ, ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਆਈ. ਆਈ. ਸੀ. ਦੇ ਉਪ ਪ੍ਰਧਾਨ ਡਾ. ਸੁਨੀਤਾ ਕੌਸ਼ਿਕ, ਮਨਿਕਾ ਸੇਠੀ, ਮਮਤਾ ਥਾਪਰ ਵੀ ਮੌਜੂਦ ਸਨ |