07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਤੇਜ਼ ਝੱਖੜ ਨਾਲ ਇਲਾਕੇ ਵਿਚ ਹੋਇਆ ਭਾਰੀ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 29-04-2026
ਸਿਰਸਾ, 28 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਸਿਰਸਾ ਇਲਾਕੇ ਵਿੱਚ ਬੀਤੀ ਦੇਰ ਰਾਤ ਆਏ ਤੇਜ਼ ਝੱਖੜ ਤੇ ਧੂੜ ਭਰੀ ਹਨੇਰੀ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ | ਹਨੇਰੀ ਨਾਲ ਕਈ ਥਾਵਾਂ 'ਤੇ ਰੁੱਖ, ਬਿਜਲੀ ਦੇ ਖੰਬੇ ਡਿੱਗ ਗਏ | ਕਈ ਥਾਈਾ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜਿਸ ਨਾਲ ਦਰਜਨਾ ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ | ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਕਈ ਘੰਟੇ ਠੱਪ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਬਾਜੇਕਾਂ ਨੇੜੇ ਨਾੜ ਨੂੰ ਅੱਗ ਲੱਗ ਗਈ ਜਿਸ ਨਾਲ ਇੱਕ ਦਰਜਨ ਤੋਂ ਵੱਧ ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ | ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ | ਇਸੇ ਤਰ੍ਹਾਂ ਪਿੰਡ ਸਿਕੰਦਰਪੁਰ ਨੇੜੇ ਸਥਿਤ ਇੱਕ ਚੌਲ ਮਿੱਲ ਦਾ ਸ਼ੈੱਡ ਉੱਡ ਗਿਆ | ਤੇਜ਼ ਤੂਫਾਨ ਅਤੇ ਹਵਾ ਕਾਰਨ ਚੌਲਾਂ ਦੀ ਮਿੱਲ ਦਾ ਸ਼ੈੱਡ ਅਤੇ ਫਾਲਸ ਸੀਲਿੰਗ ਅਚਾਨਕ ਡਿੱਗ ਗਈ | ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਮਿੱਲ ਮਾਲਕ ਮੋਹਨ ਲਾਲ ਨੇ ਦੱਸਿਆ ਕਿ ਫੈਕਟਰੀ ਦੇ ਸ਼ੈੱਡ ਦੂਰ ਖੇਤਾਂ ਵਿੱਚ ਉੱਡ ਗਿਆ | ਉਨ੍ਹਾਂ ਦੇ ਦਫ਼ਤਰ ਦੇ ਸਾਹਮਣੇ ਫਾਲਸ ਸੀਲਿੰਗ ਵੀ ਡਿੱਗ ਗਈ | ਇਸੇ ਤਰ੍ਹਾਂ ਕਈ ਥਾਈ ਬਿਜਲੀ ਦੇ ਖੰਬੇ ਡਿੱਗਣ ਨਾਲ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ | ਕਈ ਘੰਟਿਆਂ ਬਾਅਦ ਕੁਝ ਕੁ ਪਿੰਡਾਂ ਦੀ ਬਿਜਲੀ ਸਪਲਾਈ ਚਾਲੂ ਕੀਤੀ ਗਈ | ਕਈ ਸੜਕਾਂ 'ਤੇ ਰੁੱਖ ਡਿੱਗਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ | ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਤੇਜ਼ ਝੱਖੜ ਨਾਲ ਖੇਤਾਂ 'ਤੇ ਤੂੜੀ ਬਣਾਉਣ ਲਈ ਨਾੜ ਉੱਡ ਗਿਆ ਹੈ | ਕਈ ਥਾਵਾਂ 'ਤੇ ਤੂੜੀ ਦੀਆਂ ਬਾਹਰ ਲੱਗੀਆਂ ਧੜਾਂ ਦੀ ਤੂੜੀ ਉੱਡ ਗਈ ਤੇ ਨੁਕਸਾਨੀ ਗਈ ਹੈ | ਬਿਜਲੀ ਕਰਮਚਾਰੀ ਅੱਜ ਸਾਰਾ ਦਿਨ ਮੌਕੇ 'ਤੇ ਪਹੁੰਚ ਕੇ ਬਿਜਲੀ ਦੀਆਂ ਲਾਈਨਾਂ ਨੂੰ ਬਹਾਲ ਕਰਨ 'ਚ ਲੱਗੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇੱਕ ਅÏਰਤ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਵਾਲੀਆਂ ਖੋਹੀਆਂ <br/> ਅਗਲੀ ਖ਼ਬਰ ਸਰਲ, ਤੇਜ਼ ਤੇ ਪਾਰਦਰਸ਼ੀ ਨਿਆਂ ਵਾਲੀ ਹੋਵੇ ਅਦਾਲਤੀ ਪ੍ਰਣਾਲੀ
Ad Position 24