ਸਿਰਸਾ, 28 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਜਿਥੇ ਕਣਕ ਦੀ ਆਮਦ ਜਾਰੀ ਹੈ ਉਥੇ ਹੀ ਲਿਫਟਿੰਗ ਦਾ ਕੰਮ ਢਿਲਾ ਹੋਣ ਕਾਰਨ ਖੁਲ੍ਹੇ ਆਸਮਾਨ ਹੇਠ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਜ਼ਿਲ੍ਹੇ ਦੀਆਂ ਮੰਡੀਆਂ 'ਚ ਬੀਤੇ ਕੱਲ੍ਹ ਤੱਕ 9 ਲੱਖ 11 ਹਜਾਰ ਮੀਟਿ?ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ | ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ 6 ਲੱਖ 3830 ਮੀਟਿ੍ਕ ਟਨ, ਹੈਫੜ ਵੱਲੋਂ 6 ਲੱਖ 85ਹਜਾਰ 956 ਮੀਟਿ੍ਕ ਟਨ ਅਤੇ ਹਰਿਆਣਾ ਵੇਅਰ ਹਾਊਸ ਵੱਲੋਂ 1ਲੱਖ 61 ਹਜਾਰ 730 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ |ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਹਰਵੀਰ ਸਿੰਘ ਨੇ ਦੱਸਿਆ ਕਿ ਅਬੂਸ਼ਹਿਰ ਮੰਡੀ ਵਿੱਚ 24007 ਮੀਟਿ੍ਕ ਟਨ, ਬੜਾਗੂੜਾ ਮੰਡੀ ਵਿੱਚ 19,994 ਮੀਟਿ੍ਕ ਟਨ, ਡੱਬਵਾਲੀ ਮੰਡੀ ਵਿੱਚ 49388 ਮੀਟਿ੍ਕ ਟਨ, ਡਿੰਗ ਮੰਡੀ ਵਿੱਚ 23842 ਮੀਟਿ੍ਕ ਟਨ, ਏਲਨਾਬਾਦ ਮੰਡੀ ਵਿੱਚ 54064 ਮੀਟਿ੍ਕ ਟਨ, ਗੰਗਾ ਮੰਡੀ ਵਿੱਚ 18162 ਮੀਟਿ੍ਕ ਟਨ, ਜੀਵਨ ਨਗਰ ਮੰਡੀ ਵਿੱਚ 30900 ਮੀਟਿ੍ਕ ਟਨ, ਕਾਲਾਂਵਾਲੀ ਮੰਡੀ ਵਿੱਚ 75153 ਮੀਟਿ੍ਕ ਟਨ, ਨਾਥੂਸਰੀ ਚੋਪਟਾ ਮੰਡੀ ਵਿੱਚ 24634 ਮੀਟਿ੍ਕ ਟਨ, ਅÏਢਾਂ ਮੰਡੀ ਵਿੱਚ 20527 ਮੀਟਿ੍ਕ ਟਨ, ਰਾਣੀਆ ਮੰਡੀ ਵਿੱਚ 48062 ਮੀਟਿ੍ਕ ਟਨ, ਸਿਰਸਾ ਮੰਡੀ ਵਿੱਚ 67132 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ |