ਸਿਰਸਾ 'ਚ ਟਰੈਕਟਰ ਏਜੰਸੀ ਦੇ ਸਪੇਅਰ ਪਾਰਟਸ ਗੁਦਾਮ 'ਚ ਲੱਗੀ ਅੱਗ <br/>
ਅਜੀਤ ਡੈਸਕ
29-04-2026
ਚੇਤੇ ਰਹੇ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ 21 ਦਿਨਾਂ ਤੋਂ ਫਾਇਰ ਕਰਮਚਾਰੀ ਹੜਤਾਲ 'ਤੇ ਚਲ ਰਹੇ ਹਨ | ਜਿਸ ਕਾਰਨ ਰੋਡਵੇਜ਼ ਦੇ ਡਰਾਈਵਰਾਂ ਨੇ ਫਾਇਰਫਾਈਟਰਾਂ ਦਾ ਕੰਮ ਕਰਕੇ ਅੱਗ ਕਾਬੂ ਪਾਇਆ | ਹਰਿਆਣਾ ਰੋਡਵੇਜ਼ ਸਿਰਸਾ ਡਿਪੂ ਦੇ ਡਰਾਈਵਰ ਚਮਨ ਲਾਲ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਦੇ ਡਰਾਈਵਰਾਂ ਨੂੰ ਅੱਗ ਬੁਝਾਉਣ ਲਈ ਫਾਇਰ ਬਿ੍ਗੇਡ ਦੀ ਗੱਡੀ ਲਿਆਉਣੀ ਪਈ | ਉਨ੍ਹਾਂ ਕਿਹਾ ਕਿ ਫਾਇਰ ਬਿ੍ਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚੀਆਂ ਜਦੋਂ ਕਿ ਏਅਰ ਫੋਰਸ ਸਟੇਸ਼ਨ ਤੋਂ ਇੱਕ ਹੋਰ ਗੱਡੀ ਬੁਲਾਈ ਗਈ ਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਉਧਰ ਹਰਿਆਣਾ ਰੋਡਵੇਜ਼ ਸਿਰਸਾ ਡਿਪੂ ਦੇ ਜੀਐਮ ਕੁਲਦੀਪ ਜਾਂਗੜਾ ਨੇ ਦੱਸਿਆ ਕਿ ਫਾਇਰ ਬਿ੍ਗੇਡ ਦੇ ਕਰਮਚਾਰੀ ਇਸ ਸਮੇਂ ਹੜਤਾਲ 'ਤੇ ਹਨ | ਸਿਰਸਾ ਦੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਰੋਡਵੇਜ਼ ਦੇ ਡਰਾਈਵਰਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਹੈ | ਦੇਰ ਰਾਤ ਲੱਗੀ ਭਿਆਨਕ ਅੱਗ ਦੌਰਾਨ ਕਰਮਚਾਰੀਆਂ ਨੇ ਸ਼ਾਨਦਾਰ ਕੰਮ ਕੀਤਾ ਹੈ | ਉਨ੍ਹਾਂ ਡਰਾਈਵਰਾਂ ਦਾ ਸਨਮਾਨ ਕੀਤਾ ਜਾਵੇਗਾ |