07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਮਹਿਲਾ ਸਮੇਤ ਤਿੰਨ ਜਣੇ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 29-04-2026
ਸਿਰਸਾ, 28 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਇਥੋਂ ਦੀ ਡਿੰਗ ਥਾਣਾ ਪੁਲੀਸ ਨੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਇੱਕ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਨੂੰ ਗਿ੍ਫ਼ਤਾਰ ਕੀਤਾ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੋਟਲੀ ਪਿੰਡ ਦੇ ਵਸਨੀਕ ਤੁਲਸੀ ਦਾਸ ਉਰਫ਼ ਟੋਨੀ, ਵਿਰਮਾ ਦੇਵੀ ਪਤਨੀ ਤੁਲਸੀਦਾਸ ਅਤੇ ਜੈਪਾਲ ਵਜੋਂ ਹੋਈ ਹੈ | ਪੁਲਿਸ ਨੇ ਤਿੰਨਾਂ ਖ਼ਿਲਾਫ਼ ਡਿੰਗ ਥਾਣੇ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਡਿੰਗ ਥਾਣਾ ਪੁਲੀਸ ਦੀ ਇੱਕ ਟੀਮ ਕੋਟਲੀ ਪਿੰਡ ਵਿੱਚ ਪੋਕਸੋ ਐਕਟ ਤਹਿਤ ਲੋੜੀਂਦੇ ਇੱਕ ਮੁਲਜ਼ਮ ਦੇ ਘਰ ਉਸ ਨੂੰ ਗਿ੍ਫ਼ਤਾਰ ਕਰਨ ਲਈ ਪਹੁੰਚੀ | ਜਿਵੇਂ ਹੀ ਪੁਲੀਸ ਟੀਮ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਨੇ ਪੁਲੀਸ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਲੋਕਾਂ ਨੇ ਪੁਲੀਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ, ਜਿਸ ਨਾਲ ਸਰਕਾਰੀ ਕੰਮ ਵਿੱਚ ਰੁਕਾਵਟ ਪਈ | ਹਮਲੇ ਕਾਰਨ ਪੁਲਿਸ ਟੀਮ ਨੂੰ ਥੋੜ੍ਹੀ ਦੇਰ ਲਈ ਪਿੱਛੇ ਹਟਣਾ ਪਿਆ ਅਤੇ ਇਸ ਦੌਰਾਨ ਪੋਕਸੋ ਐਕਟ ਅਧੀਨ ਲੋੜੀਂਦਾ ਮੁਲਜ਼ਮ ਸਥਿਤੀ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ | ਘਟਨਾ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਮੁਲਜ਼ਮ ਦੀ ਪਛਾਣ ਕਰਕੇ ਉਸਨੂੰ ਗਿ੍ਫਤਾਰ ਕਰ ਲਿਆ | ਫਰਾਰ ਮੁਲਜ਼ਮ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਹ ਉਸਨੂੰ ਜਲਦੀ ਹੀ ਗਿ੍ਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਚੋਣਾਂ ਲਮਕਾਉਣ ਵਾਲਿਆਂ ਦੇ ਮਨਸੂਬਿਆਂ ਨੂੰ ਕੋਈ ਬੂਰ ਨਹੀਂ ਪਿਆ - ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ ਅਗਲੀ ਖ਼ਬਰ ਟੋਹਾਣਾ ਨਗਰ ਕੌਂਸਲ ਉਪ-ਚੋਣ: ਭਾਜਪਾ-ਸਮਰਥਿਤ ਭੂਰੀ ਦੇਵੀ ਸਰਬਸੰਮਤੀ ਨਾਲ ਕੌਂਸਲਰ ਚੁਣੀ ਗਈ <br/>
Ad Position 24