ਨਵੀਂ ਦਿੱਲੀ, 28 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਚੋਣਾਂ ਦੀ ਫ਼ੋਟੋ ਵਾਲੀ ਨਵੀਂ ਵੋਟਰ ਸੂਚੀ ਬਣਾਉਣ ਸਬੰਧੀ ਦਿੱਲੀ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ (ਸਾਬਕਾ ਜਨਰਲ ਸਕੱਤਰ ਦਿੱਲੀ ਕਮੇਟੀ) ਨੇ ਦੱਸਿਆ ਕਿ ਗੁਰਦੁਆਰਾ ਚੋਣਾਂ ਲਮਕਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੇ ਮਨਸੂਬਿਆਂ ਨੂੰ ਬੂਰ ਨਹੀਂ ਪਿਆ ਹੈ,ਕਿਉਂਕਿ ਕੋਰਟ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਗੰਭੀਰ ਹੈ ¢ ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨਾਲ ਜੁੜੇ ਇੰਦਰਮੋਹਨ ਸਿੰਘ (ਦਸ਼ਮੇਸ਼ ਸੇਵਾ ਸੁਸਾਇਟੀ) ਵੱਲੋਂ 2 ਤਰ੍ਹਾਂ ਦੀਆਂ ਅਰਜ਼ੀਆਂ ਦਾਖਲ ਕੀਤੀ ਗਈਆਂ ਸਨ¢ ਇੱਕ ਅਰਜ਼ੀ ਰਾਹੀਂ ਉਨ੍ਹ੍ਹਾਂ ਅਪੀਲ ਕੀਤੀ ਸੀ, ਜੋ ਸਾਡੀ ਪਟੀਸ਼ਨ ਚਲ ਰਹੀ ਹੈ ,ਉਸ ਵਿਚ ਉਨ੍ਹਾਂ ਨੂੰ ਦਾਖਲ ਕਰਾਇਆ ਜਾਵੇ ¢ ਪਟੀਸ਼ਨਰ ਸ਼ੰਟੀ ਨੇ ਦਾਅਵਾ ਕੀਤਾ ਕਿ ਉਹ ਅਜਿਹਾ ਇਸ ਕਰਕੇ ਕਰਨਾ ਚਾਹੁੰਦੇ ਸਨ ਤਾਂ ਕਿ ਚੋਣ ਲਮਕਾਉਣ ਲਈ ਇੱਕ ਨਵਾਂ ਰਸਤਾ ਅਖ਼ਤਿਆਰ ਕੀਤਾ ਜਾ ਸਕੇ | ਸ਼ੰਟੀ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਡਾਇਰੈਕਟੋਰੇਟ ਨੇ ਜੋ ਸਥਿਤੀ ਰਿਪੋਰਟ ਦਾਖਲ ਕਰਨੀ ਸੀ,ਉਹ ਵੀ ਨਹੀਂ ਕੀਤੀ ਗਈ,ਜਿਸ ਕਾਰਨ ਕੋਰਟ ਵੱਲੋਂ ਗੁਰਦੁਆਰਾ ਡਾਇਰੈਕਟੋਰੇਟ ਨੂੰ ਵੀ ਝਾੜ ਪਾਈ¢ ਪਟੀਸ਼ਨਕਰਤਾ ਸ਼ੰਟੀ ਨੇ ਚੋਣਾਂ ਲਮਕਾਉਣ ਦੇ ਕਥਿਤ ਮਨਸੂਬਿਆਂ ਨੂੰ ਲੈ ਕੇ ਦਿੱਲੀ ਸਰਕਾਰ ਦੇ ਇੱਕ ਮੰਤਰੀ ਨੂੰ ਵੀ ਨਿਸ਼ਾਨਾਂ ਬਣਾਇਆ ¢