07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੰਤ ਨਿਰੰਕਾਰੀ ਮਿਸ਼ਨ ਵਲੋਂ ਕਰਵਾਏ ਗਏ ਸਮੂਹਿਕ ਵਿਆਹ

Ad Position 21
No active advertisement
ਅਜੀਤ ਡੈਸਕ 29-04-2026
ਨਵੀਂ ਦਿੱਲੀ, 28 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਦਿੱਲੀ ਵਿਖੇ ਸਧਾਰਨ ਸਮੂਹਿਕ ਵਿਆਹ ਸਮਾਰੋਹ ਕੀਤਾ ਗਿਆ, ਜਿਸ ਵਿਚ ਮਾਤਾ ਸੁਦਿਕਸ਼ਾ ਅਤੇ ਰਮਿਤ ਨੂੰ ਵਿਆਹ ਵਾਲੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ | ਇਸ ਸਮਾਰੋਹ ਵਿਚ 17 ਜੋੜਿਆਂ ਦਾ ਵਿਆਹ ਕੀਤਾ ਗਿਆ ਜੋ ਕਿ ਪੰਜਾਬ, ਹਰਿਆਣਾ, ਦਿੱਲੀ, ਇੰਗਲੈਂਡ ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਆਏ ਹੋਏ ਸਨ | ਵਿਆਹ ਸਮਾਰੋਹ ਵਿਚ ਜੋੜਿਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਵੀ ਸ਼ਾਮਿਲ ਹੋਏ | ਇਸ ਮੌਕੇ 'ਤੇ ਮਾਤਾ ਸੁਦਿਕਸ਼ਾ ਨੇ ਬੋਲਦਿਆਂ ਕਿਹਾ ਕਿ ਵਿਆਹ ਦਾ ਅਰਥ ਕੇਵਲ ਸਾਥ ਰਹਿਣਾ ਨਹੀਂ ਬਲਕਿ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਮਿਲ ਕੇ ਨਿਭਾਉਣਾ ਹੈ ਅਤੇ ਨਾਲ ਹੀ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣਾ ਹੈ | ਵਿਆਹ ਵਾਲੇ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੂਰੀ ਤਰ੍ਹਾਂ ਨਾਲ ਖੁਸ਼ ਸਨ | ਉਨ੍ਹਾਂ ਦਾ ਕਹਿਣਾ ਹੈ ਕਿ ਮਾਤਾ ਸੁਦਿਕਸ਼ਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਤਰ੍ਹਾਂ ਇਕ ਸਧਾਰਨ ਸਮਾਰੋਹ ਵਿਚ ਸਮੂਹਿਕ ਵਿਆਹ ਕਰਨ ਬਹੁਤ ਚੰਗੀ ਸੱਲ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਸਮਾਜ ਵਿਚ ਇਸੇ ਤਰ੍ਹਾਂ ਬਿਨਾਂ ਕਿਸੇ ਲੈਣ ਦੇਣ ਤੋਂ ਵਿਆਹ ਹੋਣੇ ਚਾਹੀਦੇ ਹਨ ਅਤੇ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਅੱਜ ਦੇ ਸਮੇਂ ਵਿਚ ਪੈਸੇ ਦੀ ਘਾਟ ਕਰਕੇ ਔਖੇ ਹਨ | ਵਰਨਣਯੋਗ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ ਸਮੇਂ-ਸਮੇਂ 'ਤੇ ਇਹੋ ਜਿਹੇ ਪ੍ਰੋਗਰਾਮ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਵੀ ਖ਼ੂਨਦਾਨ ਕੈਂਪ ਸਫ਼ਾਈ ਦੀ ਮੁਹਿੰਮ, ਜਾਗਰੂਕਤਾ ਕੈਂਪ ਆਦਿ ਦੇ ਦੁਆਰਾ ਵੀ ਚੰਗੇ ਕੰਮ ਕੀਤੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਨਸ਼ਿਆਂ ਵਿਰੁੱਧ ਬੱਚਿਆਂ ਨੂੰ ਦਿੱਤੀ ਜਾਣਕਾਰੀ ਅਗਲੀ ਖ਼ਬਰ ਸਿੱਖਿਆ ਵਿਭਾਗ ਨੇ ਬਿਹਤਰ ਨਤੀਜਿਆਂ ਪ੍ਰਤੀ ਕੀਤੀ ਤਿਆਰੀ 12 ਮਈ ਤੱਕ ਹੋਣਗੀਆਂ ਸਮੀਖਿਆ ਬੈਠਕਾਂ
Ad Position 24