ਨਵੀਂ ਦਿੱਲੀ, 28 ਅਪੈ੍ਰਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦਿੱਲੀ ਦੇ ਹਰ ਸਕੂਲ ਵਿਚ ਜਾ ਕੇ ਵਿਸ਼ੇਸ਼ ਕਰਕੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਅਤੇ ਇਸ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ | ਅਪਰਾਧ ਸ਼ਾਖਾ ਵਲੋਂ ਹੈਪੀ ਪਬਲਿਕ ਸਕੂਤ ਦਰਿਆ ਗੰਜ, ਕਾਬਲ ਨਗਰ, ਸ਼ਾਹਦਰਾ (ਨਸ਼ਾ ਛੁਡਾਊ ਕੇਂਦਰ), ਅੰਨਾ ਨਗਰ ਦੀਆਂ ਝੁੱਗੀਆਂ, ਨਿਗਮ ਸਕੂਲ ਰੂਪ ਨਗਰ ਦਿੱਲੀ, ਆਦਿ ਥਾਵਾਂ 'ਤੇ ਬੱਚਿਆਂ ਨੂੰ ਆਪਣੇ ਭਾਸ਼ਨ ਦੇ ਰਾਹੀਂ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ | ਬੱਚਿਆਂ ਨੂੰ ਕਾਨੂੰਨੀ ਨਤੀਜਿਆਂ ਦੇ ਨਾਲ-ਨਾਲ ਪ੍ਰਭਾਵਾਂ, ਨਸ਼ਾਮੁਕਤ ਪ੍ਰਭਾਵ ਬਣਾਉਣ, ਕਹਾਣੀ ਸੁਨਾਉਣਾ, ਗ੍ਰਾਫਿਕ ਵਿਧੀ, ਤੱਥਾਂ ਬਾਰੇ ਦੱਸਣਾ ਅਤੇ ਹੋਰ ਹੋਣ ਵਾਲੇ ਨੁਕਸਾਨ ਦੇ ਬਾਰੇ ਵਿਸਥਾਰ ਨਾਲ ਦੱਸਿਆ ਬੱਚਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਿਆਂ ਦੀ ਵਰਤੋਂ ਨਾ ਕਰਕੇ ਚੰਗਾ ਜੀਵਨ ਬਤੀਤ ਕਰਨਗੇ | ਸ਼ਾਖਾ ਦੇ ਅਧਿਕਾਰੀਆਂ ਨੇ ਸਕੂਲੀ ਬੱਚਿਆਂ ਦੇ ਨਾਲ ਖੁਦ ਵੀ ਗੱਲਬਾਤ ਕਰਕੇ ਨਸ਼ਿਆਂ ਪ੍ਰਤੀ ਜਾਣਕਾਰੀ ਲਈ, ਕੁੱਝ ਬੱਚਿਆਂ ਨੇ ਇਸੇ ਵਿਸ਼ੇ 'ਤੇ ਪ੍ਰਸ਼ਨ ਵੀ ਪੁੱਛੇ |