07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਹੁਣ ਨਗਰ ਨਿਗਮ ਹਸਪਤਾਲਾਂ ਨੂੰ ਬਣਾਏਗਾ ਆਧੁਨਿਕ ਨੇਤਰ ਰੋਗ ਵਿਭਾਗ ਬਣ ਰਿਹੈ ਹਾਈਟੈੱਕ

Ad Position 21
No active advertisement
ਅਜੀਤ ਡੈਸਕ 29-04-2026
ਨਵੀਂ ਦਿੱਲੀ, 28 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)- ਨਗਰ ਨਿਗਮ ਦਾ ਸਿਹਤ ਵਿਭਾਗ ਹੁਣ ਆਪਣੇ ਅਧੀਨ ਸਾਰੇ ਵੱਡੇ ਹਸਪਤਾਲਾਂ ਨੂੰ ਆਧੁਨਿਕ ਬਣਾਉਣ ਵਿਚ ਲੱਗਿਆ ਹੋਇਆ ਹੈ ਅਤੇ ਖ਼ਾਸ ਕਰਕੇ ਨੇਤਰ ਰੋਗ ਵਿਭਾਗ ਨੂੰ ਹਾਈਟੈਕ ਬਣਾਇਆ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਆਧੁਨਿਕ ਸਹੂਲਤਾਂ ਮਿਲ ਸਕਣ | ਸਭ ਤੋਂ ਪਹਿਲਾਂ ਸਵਾਮੀ ਦਿਆਨੰਦ ਹਸਪਤਾਲ ਦੇ ਨੇਤਰ ਵਿਭਾਗ ਨੂੰ ਐਡਵਾਂਸ ਆਈ ਕੇਅਰ ਸੈਂਟਰ ਬਣਾਇਆ ਗਿਆ ਹੈ | ਇਸ ਤਰ੍ਹਾਂ ਹੋਰ ਵੱਡੇ ਹਸਪਤਾਲਾਂ ਜੋ ਕਿ ਨਗਰ ਨਿਗਮ ਦੇ ਅਧੀਨ ਹੈ, ਉਨ੍ਹਾਂ ਨੂੰ ਵੀ ਹੌਲੀ-ਹੌਲੀ ਹਾਈਟੈੱਕ ਕੀਤਾ ਜਾਵੇਗਾ | ਨਗਰ ਨਿਗਮ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਦੇ ਜਮਨਾ ਪਾਰ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਏਧਰ-ਉਧਰ ਭਟਕਣਾ ਨਾ ਪਵੇ ਜਿਸ ਕਰਕੇ ਪਹਿਲਾਂ ਸਵਾਮੀ ਦਿਆਨੰਦ ਦੇ ਆਈ ਕੇਅਰ ਸੈਂਟਰ ਨੂੰ ਤਿਆਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਨਗਰ ਨਿਗਮ ਦੇ ਹੋਰਨਾਂ ਹਸਪਤਾਲਾਂ ਵਿਚ ਆਧੁਨਿਕ ਮਸ਼ੀਨਰੀ ਦੀ ਵਿਵਸਥਾ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਵਰਨਣਯੋਗ ਹੈ ਕਿ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਹਸਪਤਾਲਾਂ ਵਿਚ ਆਧੁਨਿਕ ਸਹੂਲਤਾਂ ਬਹੁਤ ਘੱਟ ਹਨ, ਜਿਸ ਕਰਕੇ ਮਰੀਜ਼ ਇਨ੍ਹਾਂ ਹਸਪਤਾਲਾਂ ਵਿਚ ਨਾ ਜਾ ਕੇ ਦਿੱਲੀ ਸਰਕਾਰ ਦੇ ਹਸਪਤਾਲਾਂ ਵਿਚ ਜਾਂਦੇ ਹਨ | ਇਸੇ ਕਰਕੇ ਦਿੱਲੀ ਦੇ ਹਸਪਤਾਲਾਂ ਵਿਚ ਰੋਜ਼ਾਨਾ ਭੀੜ ਰਹਿੰਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਦੇ ਹਸਪਤਾਲਾਂ ਵਿਚ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਮਿਲਣ ਤਾਂ ਉਨ੍ਹਾਂ ਨੂੰ ਦੂਰ-ਦੁਰਾਡੇ ਹਸਪਤਾਲਾਂ ਵਿਚ ਧੱਕੇ ਖਾਣ ਦੀ ਜ਼ਰੂਰਤ ਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਰਾਮ ਸਿੰਘ 'ਬੰਬੇ' ਵੱਲੋਂ ਸਿੱਖ ਪਰਿਵਾਰਾਂ ਨੂੰ ਅਪੀਲ ਬੱਚਿਆਂ ਨੂੰ ਪ੍ਰਸ਼ਾਸਕੀ ਤੇ ਜੁਡੀਸ਼ੀਅਲ ਸੇਵਾਵਾਂ ਸੰਬੰਧੀ ਮੁ... ਅਗਲੀ ਖ਼ਬਰ ਗਰਮੀ ਕਾਰਨ ਦੁਕਾਨਦਾਰਾਂ ਦੀ ਆਮਦਨ ਘਟੀ, ਘਰ ਚਲਾਉਣਾ ਹੋਇਆ ਮੁਸ਼ਕਿਲ
Ad Position 24