07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗਰਮੀ ਕਾਰਨ ਦੁਕਾਨਦਾਰਾਂ ਦੀ ਆਮਦਨ ਘਟੀ, ਘਰ ਚਲਾਉਣਾ ਹੋਇਆ ਮੁਸ਼ਕਿਲ

Ad Position 21
No active advertisement
ਅਜੀਤ ਡੈਸਕ 29-04-2026
ਨਵੀਂ ਦਿੱਲੀ, 28 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪੈ ਰਹੀ ਅੰਤਾਂ ਦੀ ਗਰਮੀ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਬਾਜ਼ਾਰਾਂ ਵਿਚ ਵੀ ਰੌਣਕ ਹੀ ਨਹੀਂ ਹੈ | ਹਮੇਸ਼ਾ ਹੀ ਲੱਖਾਂ ਲੋਕਾਂ ਦੀ ਭੀੜ ਨਾਲ ਗੁਲਜ਼ਾਰ ਹੋਇਆ ਦਿੱਲੀ ਦਾ ਸਭ ਤੋਂ ਵੱਡਾ ਸਦਰ ਬਾਜ਼ਾਰ ਵੀ ਇਨ੍ਹਾਂ ਦਿਨਾਂ ਵਿਚ ਸੁੰਨਾ ਹੋ ਗਿਆ ਹੈ ਅਤੇ ਗਾਹਕ ਗਰਮੀ ਜ਼ਿਆਦਾ ਹੋਣ 'ਤੇ ਇੱਥੇ ਨਹੀਂ ਆ ਰਹੇ, ਜਿਸ ਦਾ ਅਸਰ ਇਸ ਬਾਜ਼ਾਰ ਦੇ ਦੁਕਾਨਦਾਰਾਂ 'ਤੇ ਪੈ ਰਿਹਾ ਹੈ | ਦੁਕਾਨਦਾਰਾਂ ਨੂੰ ਹੁਣ ਰੋਜ਼ੀ-ਰੋਟੀ ਦੇ ਲਾਲੇ ਪਏ ਹੋਏ ਹਨ | ਸਦਰ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਇਕਾ-ਦੁੱਕਾ ਗਾਹਕ ਵੀ ਆ ਰਹੇ ਹਨ ਜੋ ਕਿ ਹੁਣ ਦੁਕਾਨਦਾਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਵਿਕਰੀ ਨਾ ਹੋਣ ਕਰਕੇ ਆਮਦਨ ਦਾ ਸਾਧਨ ਹੀ ਖਤਮ ਹੁੰਦਾ ਜਾ ਰਿਹਾ ਹੈ | ਵਰਨਣਯੋਗ ਹੈ ਕਿ ਦਿੱਲੀ ਦੇ ਸਦਰ ਬਾਜ਼ਾਰ ਤੋਂ ਇਲਾਵਾ ਹੋਰਨਾਂ ਬਾਜ਼ਾਰਾਂ ਵਿਚ ਹੀ ਬਹੁਤ ਮੰਦਾ ਹਾਲ ਹੋ ਗਿਆ ਹੈ | ਕਈ ਦੁਕਾਨਦਾਰ ਸਵੇਰੇ ਤੋਂ ਲੈ ਕੇ ਸ਼ਾਮੀ ਤੱਕ ਖਾਲੀ ਹੀ ਬੈਠੇ ਰਹਿੰਦੇ ਹਨ | ਦਿੱਲੀ ਦੇ ਚਾਂਦਨੀ ਚੌਕ, ਸਰੋਜਨੀ ਨਗਰ, ਗਰੀਨ ਪਾਰਕ, ਤਿਲਕ ਨਗਰ ਆਦਿ ਬਾਜ਼ਾਰਾਂ ਦਾ ਵੀ ਬੁਰਾ ਹਾਲ ਹੈ |
Ad Position 22
No active advertisement
ਪਿਛਲੀ ਖ਼ਬਰ ਹੁਣ ਨਗਰ ਨਿਗਮ ਹਸਪਤਾਲਾਂ ਨੂੰ ਬਣਾਏਗਾ ਆਧੁਨਿਕ ਨੇਤਰ ਰੋਗ ਵਿਭਾਗ ਬਣ ਰਿਹੈ ਹਾਈਟੈੱਕ ਅਗਲੀ ਖ਼ਬਰ ਅਜੇ ਵੀ ਨਹੀਂ ਸੁਧਰੀ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਦਿੱਲੀ ਛੱਡ ਕੇ ਜਾ ਰਹੇ ਨੇ ਲੋਕ
Ad Position 24