ਸਿਰਸਾ 'ਚ ਮਨਾਇਆ ਹਰਿਆਣਾ ਲੋਕਹਿਤ ਪਾਰਟੀ ਦਾ ਸਥਾਪਨਾ ਦਿਵਸ <br/>
ਸਿਰਸਾ 'ਚ ਹਰਿਆਣਾ ਲੋਕਹਿਤ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਗੋਬਿੰਦ ਕਾਂਡਾ | ਤਸਵੀਰ : ਪੰਨੀਵਾਲੀਆ
<br/>
03-05-2026
ਇਹ ਸਮਾਗਮ ਜ਼ਿਲ੍ਹਾ ਪ੍ਰਧਾਨ ਜੈਸਿੰਘ ਕੁਸੁੰਬੀ ਦੀ ਪ੍ਰਧਾਨਗੀ ਹੇਠ ਹੋਇਆ | ਜਿਸ ਵਿਚ ਸੀਨੀਅਰ ਭਾਜਪਾ ਆਗੂ ਗੋਬਿੰਦ ਕਾਂਡਾ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਐਨਡੀਏ ਦੀ ਸਹਿਯੋਗੀ ਹਰਿਆਣਾ ਲੋਕਹਿਤ ਪਾਰਟੀ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ | ਇਸ ਮੌਕੇ 'ਤੇ ਪਾਰਟੀ ਵਰਕਰਾਂ ਨੂੰ ਇੱਕ ਸੰਦੇਸ਼ ਵਿੱਚ ਪਾਰਟੀ ਪ੍ਰਧਾਨ ਗੋਪਾਲ ਕਾਂਡਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਫਲਸਫਾ ਸਾਰਿਆਂ ਦਾ ਸਤਿਕਾਰ ਕਰਨਾ ਅਤੇ ਜਨਤਾ ਦੇ ਭਲੇ ਲਈ ਕੰਮ ਕਰਨਾ ਹੈ | ਇਸ ਆਦਰਸ਼ ਦੀ ਪਾਲਣਾ ਕਰਦੇ ਹੋਏ ਪਾਰਟੀ ਵਰਕਰਾਂ ਨੇ ਹਮੇਸ਼ਾ ਆਮ ਜਨਤਾ ਦੀ ਭਲਾਈ ਲਈ ਕੰਮ ਕੀਤਾ ਹੈ | ਕੋਵਿਡ-19 ਸੰਕਟ ਦੌਰਾਨ ਵੀ ਵਰਕਰਾਂ ਨੇ ਹਜ਼ਾਰਾਂ ਲੋਕਾਂ ਨੂੰ ਰਾਸ਼ਨ ਵੰਡਿਆ | ਵਰਕਰ ਹਮੇਸ਼ਾ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ | ਉਨ੍ਹਾਂ ਨੇ ਵਿਕਾਸ ਕਾਰਜਾਂ ਅਤੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ |
ਸੀਨੀਅਰ ਭਾਜਪਾ ਨੇਤਾ ਗੋਬਿੰਦ ਕਾਂਡਾ ਨੇ ਵੀ ਸਾਬਕਾ ਮੰਤਰੀ ਗੋਪਾਲ ਕਾਂਡਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਦੋਂ ਵੀ ਜਨਤਾ ਨੇ ਗੋਪਾਲ ਕਾਂਡਾ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਨ੍ਹਾਂ ਨੇ ਸਿਰਸਾ ਦੇ ਵਿਕਾਸ ਲਈ ਕੰਮ ਕੀਤਾ | ਸਾਬਕਾ ਮੰਤਰੀ ਗੋਪਾਲ ਕਾਂਡਾ ਦੇ ਯਤਨਾਂ ਸਦਕਾ ਸਿਰਸਾ ਨੂੰ ਵਿਕਾਸ ਲਈ ਮਿਲੇ ਪ੍ਰੋਜੈਕਟ ਬੇਮਿਸਾਲ ਸਨ | ਭਾਵੇਂ ਉਹ ਬਾਬਾ ਸਰਸਾਈ ਨਾਥ ਮੈਡੀਕਲ ਕਾਲਜ ਹੋਵੇ, ਪੰਜੂਆਣਾ ਵਾਟਰ ਟਰੀਟਮੈਂਟ ਪਲਾਂਟ ਹੋਵੇ ਜਾਂ ਸਟੋਰਮਵਾਟਰ ਪ੍ਰੋਜੈਕਟ, ਉਹ ਸਿਰਸਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੈ ਸਿੰਘ ਕੁਸੁੰਬੀ ਨੇ ਸਾਰਿਆਂ ਦਾ ਧੰਨਵਾਦ ਕੀਤਾ |