24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੇਸਹਾਰਾ ਪਸ਼ੂਆਂ ਕਾਰਨ ਲੋਕ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-05-2026
ਨਵੀਂ ਦਿੱਲੀ, 3 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਆਉਟਰ ਦਿੱਲੀ ਦੇ ਸ਼ਕੂਰ ਬਸਤੀ ਇਲਾਕੇ ਵਿਚ ਬੇਸਹਾਰਾ ਪਸ਼ੂਆਂ ਦੀ ਗਿਣਤੀ ਇੰਨੀ ਵਧ ਚੁੱਕੀ ਹੈ ਕਿ ਹਰ ਥਾਂ 'ਤੇ ਅਵਾਰਾ ਪਸ਼ੂ ਘੁੰਮਦੇ ਨਜ਼ਰ ਆਉਣਗੇ | ਗਲੀ ਮੁਹੱਲਿਆਂ ਤੋਂ ਇਲਾਵਾ ਪਬਲਿਕ ਥਾਵਾਂ ਅਤੇ ਸੜਕਾਂ 'ਤੇ ਵੀ ਅਵਾਰਾ ਪਸ਼ੂ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਕਾਰਨ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਰਹੀਆਂ ਹਨ | ਸ਼ਕੂਰ ਬਸਤੀ ਦੇ ਆਸ-ਪਾਸ ਪੁਰਾਣੇ ਪਿੰਡ ਵੀ ਹਨ ਜੋ ਕਿ ਅੱਜ ਸ਼ਕੂਰ ਬਸਤੀ ਵਿਚ ਹੀ ਆਏ ਹਨ | ਇਨ੍ਹਾਂ ਪਿੰਡਾਂ ਵਿਚ ਰਹਿਣ ਵਾਲੇ ਕੁਝ ਲੋਕ ਪਸ਼ੂ ਪਾਲ ਰਹੇ ਹਨ | ਕੁਝ ਲੋਕ ਅਜਿਹੇ ਵੀ ਹਨ ਜੋ ਕਿ ਗਊਆਂ ਦਾ ਦੁੱਧ ਚੋ ਕੇ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ ਅਤੇ ਸ਼ਾਮ ਨੂੰ ਫਿਰ ਆਪਣੇ ਘਰਾਂ ਨੂੰ ਲੈ ਜਾਂਦੇ ਹਨ | ਇਹ ਗਊਆਂ ਏਧਰ-ਉਧਰ ਮੂੰਹ ਮਾਰ ਕੇ ਕਿਵੇਂ ਨਾ ਕਿਵੇਂ ਆਪਣਾ ਢਿੱਡ ਭਰਦੀਆਂ ਹਨ | ਰਿਸ਼ੀ ਨਗਰ ਦੇ ਕੋਲ ਚੌਕ 'ਤੇ ਹਮੇਸ਼ਾ ਹੀ ਅਵਾਰਾ ਗਊਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ, ਜਿਸ ਕਾਰਨ ਕਈ ਵਾਰ ਟਰੈਫਿਕ ਜਾਮ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ | ਇਕ ਦੋ ਵਾਰ ਇਨ੍ਹਾਂ ਪਸ਼ੂਆਂ ਨੂੰ ਇੱਥੋਂ ਹਟਾਇਆ ਗਿਆ ਪ੍ਰੰਤੂ ਫਿਰ ਇਹ ਪਸ਼ੂ ਇੱਥੇ ਆ ਜਾਂਦੇ ਹਨ | ਇਨ੍ਹਾਂ ਗਊਆਂ ਦੇ ਬੈਠ ਜਾਣ ਕਰਕੇ ਸੜਕ ਬਲਾਕ ਹੋਣ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦੀ ਮੰਗ ਹੈ ਕਿ ਇੱਥੋਂ ਅਵਾਰਾ ਪਸ਼ੂਆਂ ਨੂੰ ਹਟਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਿੱਜੀ ਸਕੂਲ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਖਰੀਦਣ ਦਾ ਪਾ ਰਹੇ ਦਬਾਅ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਦੀਆਂ 46 ਬੋਤਲਾਂ ਸਮੇਤ 4 ਮੁਲਜ਼ਮ ਕਾਬੂ
Ad Position 24