ਯਮੁਨਾਨਗਰ, 3 ਮਈ (ਗੁਰਦਿਆਲ ਸਿੰਘ ਨਿਮਰ)-ਪੁਲਿਸ ਨੇ 4 ਵੱਖ-ਵੱਖ ਥਾਵਾਂ ਤੋਂ 46 ਬੋਤਲਾਂ ਨਾਜਾਇਜ਼ ਸ਼ਰਾਬ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਛਾਛਰੌਲੀ ਪੁਲਿਸ ਟੀਮ ਨੇ ਪਿੰਡ ਮੁਕਾਰੋਂਪੁਰ ਦੇ ਰਹਿਣ ਵਾਲੇ ਆਤਮਾ ਰਾਮ ਦੇ ਪੁੱਤਰ ਹਰੀਪਾਲ ਨੂੰ 11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸੇ ਤਰ੍ਹਾਂ ਸਢੌਰਾ ਪੁਲਿਸ ਟੀਮ ਨੇ ਪਿੰਡ ਲਹਾਦਪੁਰ ਦੇ ਰਹਿਣ ਵਾਲੇ ਛੋਟਾ ਸਿੰਘ ਦੇ ਪੁੱਤਰ ਮਲਕੀਤ ਸਿੰਘ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਐਂਟੀ ਵਹੀਕਲ ਥੈਫ਼ਟ ਸੈੱਲ ਦੀ ਟੀਮ ਨੇ ਪੁਰਾਣਾ ਹਮੀਦਾ ਦੇ ਰਹਿਣ ਵਾਲੇ ਤਿਲਕਰਾਜ ਦੇ ਪੁੱਤਰ ਸੰਜੇ ਅਰੋੜਾ ਨੂੰ 11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ, ਜਦਕਿ ਚੌਕੀ ਰਾਮਪੁਰਾ ਦੀ ਪੁਲਿਸ ਟੀਮ ਨੇ ਹਨੂੰਮਾਨ ਕਾਲੋਨੀ ਦੇ ਵਸਨੀਕ ਪ੍ਰਮੋਦ ਕੁਮਾਰ ਦੇ ਪੁੱਤਰ ਰਾਜੇਸ਼ ਕੁਮਾਰ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਬੁਲਾਰੇ ਅਨੁਸਾਰ ਸਾਰੇ ਮੁਲਜ਼ਮਾਂ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |