08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬੰਗਾਲ ਡਾਇਰੀ: - ਐਸ.ਆਈ.ਆਰ., ਲੋਕ ਰੋਹ, ਕੇਂਦਰੀ ਮਸ਼ੀਨਰੀ ਅਤੇ ਹਿੰਦੂਤਵ ਦੇ ਚੱਕਰਵਿਊ 'ਚ ਮਮਤਾ ਦੀ ਹਾਰ

Ad Position 21
No active advertisement
ਅਜੀਤ ਡੈਸਕ 06-05-2026
ਕੋਲਕਾਤਾ, 5 ਮਈ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ 15 ਸਾਲ ਤੱਕ ਸੱਤਾ 'ਚ ਰਹਿਣ ਵਾਲੀ ਮਮਤਾ ਬੈਨਰਜੀ ਦੀ ਸਰਕਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਭਾਜਪਾ ਵਲੋਂ ਬੀਤੇ ਕਈ ਸਾਲ ਤੋਂ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਆਖਿਰ ਕਾਮਯਾਬ ਹੋ ਗਈਆਂ | 12 ਘੰਟੇ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਤ 8.10 ਵਜੇ ਭਵਾਨੀਪੁਰ ਵਿਖੇ 16ਵੇਂ ਰਾਊਾਡ ਦੀ ਗਿਣਤੀ ਖਤਮ ਹੋਣ 'ਤੇ ਭਾਜਪਾ ਆਗੂ ਸੁਭੇਂਦੁ ਅਧਿਕਾਰੀ 563 ਵੋਟਾਂ ਤੋਂ ਅੱਗੇ ਹੋ ਗਏ | ਅੱਧੀ ਰਾਤ ਜਦੋਂ 20ਵੇਂ ਰਾਊਾਡ ਦੀ ਗਿਣਤੀ ਪੂਰੀ ਹੋਈ ਤਾਂ ਅਧਿਕਾਰੀ 15 ਹਜ਼ਾਰ 114 ਵੋਟਾਂ ਨਾਲ ਜਿੱਤ ਗਏ | ਭਵਾਨੀਪੁਰ ਦੇ ਸ਼ੇਖਾਵਤ ਮੈਮੋਰੀਅਲ ਗਰਲਜ਼ ਸਕੂਲ ਦੇ ਕਾਉਂਟਿੰਗ ਸੈਂਟਰ 'ਚ ਚਾਰ ਘੰਟੇ ਰਹਿਣ ਤੋਂ ਬਾਅਦ ਰਾਤ 7 ਵਜੇ ਨਿਕਲ ਕੇ ਮਮਤਾ ਨੇ ਕਿਹਾ ਕਿ ਮੈਨੂੰ ਕੁੱਟਿਆ ਗਿਆ, ਸਾਨੂੰ ਬਾਹਰ ਕੱਢ ਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ | ਕਾਉਂਟਿੰਗ ਹਾਲ ਦੇ ਅੰਦਰ ਪੂਰੀ ਤਰਾਂ ਭਾਜਪਾ ਨੇ ਕਬਜ਼ਾ ਕਰ ਲਿਆ ਹੈ | ਚੋਣ ਕਮਿਸ਼ਨ ਭਾਜਪਾ ਨਾਲ ਰਲ ਕੇ ਸਾਨੂੰ ਹਰਾ ਰਿਹਾ ਹੈ | ਉਨ੍ਹਾਂ ਸਾਡੀਆਂ 100 ਸੀਟਾਂ ਲੁੱਟ ਲਈਆਂ ਹਨ | ਪੱਛਮੀ ਬੰਗਾਲ 'ਚ 30 ਸਾਲ ਤੋਂ ਵਧੇਰੇ ਸਮਾਂ ਪੱਤਰਕਾਰੀ ਕਰਦਿਆਂ ਵੇਖਿਆ ਕਿ ਤਕਰੀਬਨ 12 ਵਜੇ ਤੱਕ ਸੀਟਾਂ ਦੀ ਹਾਰ ਜਿੱਤ ਦਾ ਫੈਸਲਾ ਹੋਣਾ ਸ਼ੁਰੂ ਹੋ ਜਾਂਦਾ ਸੀ ਅਤੇ ਸ਼ਾਮ ਤੱਕ ਸਥਿਤੀ ਸਪੱਸ਼ਟ ਹੋ ਜਾਂਦੀ ਸੀ ਕਿ ਕੋਣ ਜਿੱਤ ਰਿਹਾ ਹੈ | ਪਰ ਇਸ ਵਾਰ 14 ਘੰਟੇ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਤ 10 ਵਜੇ ਚੋਣ ਕਮਿਸ਼ਨ ਦੀ ਵੈਬ ਸਾਈਟ 'ਤੇ ਭਾਜਪਾ ਨੂੰ 182 ਸੀਟਾਂ, ਤਿ੍ਣਮੂਲ ਨੂੰ 62, ਖੱਬਾ ਮੋਰਚਾ ਨੂੰ 1, ਕਾਂਗਰਸ ਨੂੰ 1 ਅਤੇ ਦੂਜੀਆਂ ਪਾਰਟੀਆਂ ਨੂੰ ਇਕ ਵਿਖਾ ਰਹੀ ਸੀ | ਭਾਜਪਾ 15 ਅਤੇ ਤਿ੍ਣਮੂਲ 18 ਸੀਟਾਂ 'ਤੇ ਅੱਗੇ ਚਲ ਰਹੀ ਸੀ | ਇਸ ਵਾਰ ਪੱਛਮੀ ਬੰਗਾਲ 'ਚ ਵੋਟਾਂ ਦੀ ਗਿਣਤੀ ਕਿਸ ਤਰ੍ਹਾਂ ਹੋਈ, ਇਸ ਬਾਰੇ ਸਮਝਣ ਲਈ ਇਕ ਕਾਉਂਟਿੰਗ ਏਜੰਟ ਦੀ ਆਪ ਬੀਤੀ ਸੁਣਨੀ ਦਿਲਚਸਪ ਰਹੇਗੀ | ਹੁਗਲੀ ਜ਼ਿਲ੍ਹੇ ਦੇ ਚੁੰਚੜਾਂ ਦੇ ਐਚ.ਆਈ.ਟੀ. ਕਾਲਜ 'ਚ ਧਾਨਖਾਲੀ ਵਿਧਾਨ ਸਭਾ ਹਲਕੇ ਦੀ ਵੋਟਾਂ ਦੀ ਗਿਣਤੀ ਹੋ ਰਹੀ ਸੀ | ਕਾਮਰੇਡ ਰੂਮਾ ਆਹੇਰੀ ਦੇ ਕਾਉਂਟਿੰਗ ਏਜੰਟ ਨੇ ਦੱਸਿਆ ਕਿ 12 ਰਾਊਾਡ ਗਿਣਤੀ ਹੋਣੀ ਸੀ | ਐਵੇਂ ਹੀ ਬਹੁਤ ਹੌਲੀ-ਹੌਲੀ ਕਾਉਂਟਿੰਗ ਹੋ ਰਹੀ ਸੀ | ਤਕਰੀਬਨ ਤਿੰਨ-ਚਾਰ ਰਾਊਾਡ ਦੀ ਗਿਣਤੀ ਤੋਂ ਬਾਅਦ ਬਾਹਰੋਂ ਰਾਜ 'ਚ ਚੱਲ ਰਹੇ ਰੁਝਾਨ ਬਾਰੇ ਖਬਰਾਂ ਆਉਣੀਆਂ ਸੁਰੂ ਹੋ ਗਈਆਂ | ਇੱਥੇ ਬਰਾਬਰੀ ਦਾ ਮੁਕਾਬਲਾ ਚੱਲ ਰਿਹਾ ਸੀ ਪਰ ਤਿ੍ਣਮੂਲ 6 ਹਜਾਰ ਤੋਂ ਲੈ ਕੇ 9 ਹਜਾਰ ਦੀ ਲੀਡ ਲੈ ਰਹੀ ਸੀ | ਲੀਡ ਕਦੇ ਘੱਟ ਅਤੇ ਵੱਧ ਰਹੀ ਸੀ, ਪਰ ਰਾਜ ਦੇ ਚੋਣ ਨਤੀਜੇ ਬਾਰੇ ਸੁਣ ਕੇ ਭਾਜਪਾ ਕਾਰਕੁੰਨ ਬਹੁਤ ਖੁਸ਼ ਹੋ ਰਹੇ ਸਨ | 6-7 ਰਾਊਾਡ ਵੋਟਾਂ ਦੀ ਗਿਣਤੀ ਤੋਂ ਬਾਅਦ ਵੋਟਿੰਗ ਸੈਂਟਰ 'ਚ ਭਾਰਤ ਮਾਤਾ ਦੀ ਜੈ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ | ਸੈਂਟ੍ਰਲ ਫੋਰਸ ਦੇ ਜਵਾਨਾਂ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ, ਪਰ ਕੋਈ ਉਨ੍ਹਾਂ ਦੀ ਪਰਵਾਹ ਨਹੀਂ ਕਰ ਰਿਹਾ ਸੀ | 8-9 ਰਾਊਾਡ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਇਨ੍ਹਾਂ ਨਾਅਰਿਆਂ ਦੇ ਨਾਲ ਵਿਰੋਧੀ ਏਜੰਟਾਂ ਨੂੰ ਧਮਕੀਆਂ ਸ਼ੁਰੂ ਹੋ ਗਈਆਂ ਕਿ ਭੱਜ ਜਾਉ, ਨਹੀਂ ਤਾਂ ਇੱਥੋਂ ਨਿਕਲਣ ਨਹੀਂ ਦੇਵਾਂਗੇ | ਵੋਟਾਂ ਦੀ ਗਿਣਤੀ ਕੁਝ ਹੋਰ ਅੱਗੇ ਵਧੀ ਸੀ ਕਿ ਉਨ੍ਹਾਂ ਮੰਗ ਸ਼ੁਰੂ ਕਰ ਦਿੱਤੀ ਕਿ ਲੰਚ ਬ੍ਰੇਕ ਦਿਉ ਨਹੀਂ ਤਾਂ ਵੋਟਾਂ ਦੀ ਗਿਣਤੀ ਨਹੀਂ ਕਰਨ ਦੇਵਾਂਗੇ | ਉਨ੍ਹਾਂ ਦਾ ਪਲਾਨ ਸੀ ਕਿ ਇਕ ਵਾਰ ਲੰਚ ਲਈ ਵਿਰੋਧੀ ਏਜੰਟ ਬਾਹਰ ਨਿਕਲੇ | ਫੇਰ ਅੰਦਰ ਨਹੀਂ ਦਾਖਲ ਹੋਣ ਦੇਵਾਂਗੇ | ਆਰ.ਓ., ਏ.ਆਰ.ਓ, ਆਬਜ਼ਰਬਰਾਂ ਨੇ ਕਿਹਾ ਸੀ ਕਿ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਬ੍ਰੇਕ ਦੇਵਾਂਗੇ | ਇਸ ਤੋਂ ਬਾਅਦ ਭਾਜਪਾ ਕਾਰਕੁਨਾਂ ਨੇ ਚੋਣ ਕਰਮਚਾਰੀਆਂ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਸਟਾਫ ਦੇ ਕਈ ਮੈਂਬਰ ਕਹਿਣ ਲੱਗੇ ਕਿ ਸਾਡੀ ਡਿਉਟੀ ਦੇ ਪੈਸੇ ਹੁਣੇ ਦਿਉ, ਨਹੀਂ ਤਾਂ ਅਖੀਰਲੇ ਦੋ ਰਾਊਾਡ ਈ.ਵੀ.ਐਮ. ਨਹੀਂ ਖੋਲ੍ਹਾਂਗੇ | ਉਹ ਇਸ ਤਰ੍ਹਾਂ ਕਰ ਰਹੇ ਸਨ ਜਿਵੇਂ ਉਨ੍ਹਾਂ ਨੰੂ ਪੈਸੇ ਨਹੀਂ ਮਿਲੇ, ਬਾਕੀਆਂ ਨੂੰ ਮਿਲ ਗਏ ਹੋਣ | ਰੌਲਾ ਰੱਪਾ ਸ਼ੁਰੂ ਹੋ ਗਿਆ ਅਤੇ ਭਾਜਪਾ ਏਜੰਟਾਂ ਵਲੋਂ ਨਾਅਰੇਬਾਜ਼ੀ ਤੇਜ਼ ਹੋ ਗਈ | ਪਹਿਲਾਂ ਤਿ੍ਣਮੂਲ ਵਾਲਿਆਂ ਨੰੂ ਧਮਕੀਆਂ ਦੇਣ ਲੱਗੇ ਕਿ ਬੀਤੀਆਂ ਚੋਣਾਂ 'ਚ ਉਨ੍ਹਾਂ ਕੀ-ਕੀ ਹਿੰਸਾ ਕੀਤੀ ਸੀ | ਇਸ ਤੋਂ ਬਾਅਦ ਕਾਂਗਰਸ ਅਤੇ ਮਾਰਕਸੀ ਏਜੰਟਾਂ ਵੱਲ ਆ ਗਏ | 10 ਵੇਂ ਤੋਂ ਲੈ ਕੇ 11 ਵੇਂ ਰਾਊਾਡ ਦੀਆਂ ਈਵੀਐਮ ਆਉਣ ਤੱਕ ਵੋਟਾਂ ਦੀ ਗਿਣਤੀ ਪੂਰੀ ਤਰਾਂ ਬੰਦ ਹੋ ਗਈ ਸੀ | 2-3 ਰਾਊਾਡ ਤੋਂ ਬਾਅਦ ਚੋਣ ਕਮਿਸ਼ਨ ਤੋਂ ਮਿਲਣ ਵਾਲੀ ਸਮੇਟਿਵ ਅਪਡੇਟ ਮਿਲਣੀ ਵੀ ਬੰਦ ਹੋ ਗਈ | ਕਾਂਗਰਸ ਅਤੇ ਖੱਬੇ ਪੱਖੀ ਏਜੰਟ ਹਾਲ ਛੱਡ ਕੇ ਚਲੇ ਗਏ ਸਨ | ਖੱਬਾ ਮੋਰਚਾ ਅਤੇ ਤਿ੍ਣਮੂਲ ਦੇ ਇਕ-ਅੱਧ ਬੰਦੇ ਹੀ ਅਖੀਰ ਤੱਕ ਰਹਿਣ ਦੀ ਕੋਸ਼ਿਸ਼ ਕਰ ਰਹੇ ਸਨ | ਏਨਾ ਕੁਝ ਹੋਣ ਤੋਂ ਬਾਅਦ ਵੀ ਜਦੋਂ ਕਾਉਂਟਿੰਗ ਬੰਦ ਨਹੀਂ ਕੀਤੀ ਗਈ ਤਾਂ ਭਾਜਪਾ ਦੇ ਏਜੰਟ ਚੋਣ ਕਮਿਸ਼ਨ ਅਤੇ ਸੈਂਟ੍ਰਲ ਫੋਰਸ ਦੇ ਜਵਾਨਾਂ ਦੇ ਸਾਹਮਣੇ ਹੀ ਵਿਰੋਧੀ ਏਜੰਟਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਅਤੇ ਧੱਕਾ-ਮੁੱਕੀ ਸ਼ੁਰੂ ਕੀਤੀ ਕਿ ਭੱਜੋ, ਨਹੀਂ ਤਾਂ ਮਾਰ ਦੇਵਾਂਗੇ | ਧੱਕਾ ਮਾਰ ਕੇ ਸਾਨੂੰ ਬਾਹਰ ਕੱਢ ਦਿੱਤਾ | ਧਾਨਖਾਲੀ ਵਿਧਾਨ ਸਭਾ ਦੇ 2 ਨੰਬਰ ਕਾਉਂਟਿੰਗ ਹਾਲ ਦਾ ਇਹ ਨਜ਼ਾਰਾ ਸੀ | 1 ਨੰਬਰ ਹਾਲ 'ਚ 9ਵੇਂ ਰਾਊਾਡ ਤੋਂ ਬਾਅਦ ਹੀ ਹੰਗਾਮਾ ਸ਼ੁਰੂ ਕਰ ਦਿੱਤਾ | ਮੇਰੀ ਮਾਂ ਏਜੰਟ ਦੇ ਤੌਰ 'ਤੇ ਪੋਸਟਲ ਬੈਲਟ ਦੀ ਗਿਣਤੀ ਕਰ ਰਹੀ ਸੀ | ਭਾਜਪਾ ਦੇ ਕਾਰਕੁੰਨ ਭੱਦੀਆਂ ਟਿੱਪਣੀਆਂ ਕਰ ਰਹੇ ਸਨ | ਇਕ ਏਜੰਟ ਨੇ ਮੇਰੀ ਮਾਂ ਨੂੰ ਕਿਹਾ ਕਿ ਸਮਾਂ ਰਹਿੰਦੇ ਭਾਜਪਾ 'ਚ ਚਲੇ ਆਉ, ਮਾਂ ਨੇ ਕਿਹਾ ਤੁਸੀਂ ਆਪਣਾ ਕੰਮ ਕਰੋ | ਮੈਨੰੂ ਮੇਰਾ ਕੰਮ ਕਰਨ ਦਿਉ | ਇਸ ਤੋਂ ਬਾਅਦ ਕਿਸੇ ਏਜੰਟ ਨੇ ਕਿਹਾ ਇੱਥੇ ਜਿੰਨੀਆ ਔਰਤਾਂ ਹਨ, ਸਾਰੀਆਂ ਨਾਲ ਜਬਰ ਜਨਾਹ ਕਰਾਂਗੇ | ਸੀਮਾ ਘੋਸ਼ ਨੇ ਇਹ ਘਟਨਾ ਆਪਣੀ ਫੇਸਬੁਕ 'ਤੇ ਸਾਂਝੀ ਕੀਤੀ ਹੈ | ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਕਰਕੇ 91 ਲੱਖ ਵੋਟਰਾਂ ਦੇ ਨਾਮ ਕੱਟ ਦਿੱਤੇ ਗਏ ਸਨ | ਸੁਪਰੀਮ ਕੋਰਟ ਦੀ ਹਦਾਇਤ ਤੋਂ ਬਾਅਦ ਜੁਡੀਸ਼ੀਅਲ ਅਧਿਕਾਰੀਆਂ ਦੀ ਜਾਂਚ ਕਾਰਨ 32 ਲੱਖ ਵੋਟਰਾਂ ਦੇ ਨਾਮ ਲਿਸਟ 'ਚ ਸ਼ਾਮਿਲ ਹੋਏ, ਪਰ 7 ਲੱਖ ਨਵੇਂ ਵੋਟਰ ਵੀ ਜੋੜ ਦਿੱਤੇ ਗਏ | ਬਾਕੀ ਜਿਨ੍ਹਾਂ ਦੇ ਨਾਮ ਕੱਟੇ ਗਏ ਸਨ, ਉਨ੍ਹਾਂ 'ਚੋਂ 37 ਲੱਖ ਵਲੋਂ ਟਿ੍ਬਿਉਨਲ 'ਚ ਅਪੀਲ ਕੀਤੀ ਗਈ, ਪਰ ਸਿਰਫ ਤਕਰੀਬਨ 2 ਹਜ਼ਾਰ ਨੂੰ ਵੋਟਾਂ ਪਾਉਣ ਦੀ ਮਨਜ਼ੂਰੀ ਮਿਲ ਸਕੀ | 188 ਸੀਟਾਂ 'ਚ 5000 ਤੋਂ ਵੱਧ ਨਾਮ ਕੱਟੇ ਗਏ ਸਨ ਅਤੇ ਭਾਜਪਾ ਨੂੰ ਇਨ੍ਹਾਂ 'ਚੋਂ 157 'ਚ ਜਿੱਤ ਹਾਸਿਲ ਹੋਈ | ਮੁਰਸ਼ੀਦਾਬਾਅਦ 'ਚ 67 ਫੀਸਦੀ ਮੁਸਲਮਾਨ ਵੋਟਰ ਹਨ ਅਤੇ ਐਸ.ਆਈ.ਆਰ. ਕਾਰਨ ਜ਼ਿਲ੍ਹੇ 'ਚ ਸਾਢੇ 4 ਲੱਖ ਲੱਕਾਂ ਦੇ ਨਾਮ ਕੱਟੇ ਗਏ | ਜਿਸ ਦਾ ਜ਼ਿਲ੍ਹੇ ਦੀਆਂ ਸਾਰੀਆਂ 22 ਸੀਟਾਂ 'ਤੇ ਅਸਰ ਪਿਆ | ਜੰਗੀਪੁਰ ਮੁਸਲਮਾਨ ਬਹੁ ਗਿਣਤੀ ਵਾਲਾ ਇਲਾਕਾ ਸੀ, ਪਰ ਐਸ.ਆਈ.ਆਰ. ਕਾਰਨ ਹਿੰਦੂ ਬਹੁ ਗਿਣਤੀ ਵਾਲਾ ਇਲਾਕਾ ਬਣ ਗਿਆ | ਐਸ.ਆਈ.ਆਰ. ਕਾਰਨ ਮੁਸਲਮਾਨ ਵੋਟਾਂ ਕਾਂਗਰਸ, ਸੀ.ਪੀ.ਐਮ. ਅਤੇ ਆਮ ਜਨਤਾ ਉਨੰਯਨ ਪਾਰਟੀ-ਏ.ਆਈ.ਐਸ.ਐਫ-ਤਿ੍ਣਮੂਲ ਕਾਂਗਰਸ 'ਚ ਵੰਡੀਆਂ ਗਈਆਂ | ਭਾਜਪਾ ਤੋਂ 1000 ਕਰੋੜ ਰੁਪਏ ਲੈ ਕੇ ਤਿ੍ਣਮੂਲ ਕਾਂਗਰਸ ਦੀਆਂ ਮੁਸਲਮਾਨ ਵੋਟਾਂ ਤੋੜਨ ਦਾ ਵੀਡੀਉ ਵਾਈਰਲ ਹੋਣ ਤੋਂ ਬਾਅਦ ਵੀ ਮੁਸਲਮਾਨ ਵੋਟਾਂ ਕਈ ਹਿੱਸਿਆਂ 'ਚ ਵੰਡੀਆਂ ਗਈਆਂ, ਜਿਸਦਾ ਨੁਕਸਾਨ ਮਮਤਾ ਨੂੰ ਹੋਇਆ | ਸੀ.ਪੀ.ਐਮ. ਦੇ ਇਕ ਆਗੂ ਨੇ ਟੀਵੀ ਚਰਚਾ 'ਚ ਦੱਸਿਆ ਕਿ ਭਾਵੇਂ ਭਾਜਪਾ, ਕਾਂਗਰਸ, ਸੀ.ਪੀ.ਐਮ. ਗਠਜੋੜ ਸਾਰੀਆਂ ਸੀਟਾਂ 'ਤੇ ਮੁਕਾਬਲਾ ਕਰ ਰਿਹਾ ਸੀ | ਅੰਦਰਖਾਤੇ ਮਮਤਾ ਵਿਰੁਧ ਜਬਰਦਸਤ ਗਠਜੋੜ ਸੀ | ਭਾਜਪਾ ਨੇ 200 ਸੀਟਾਂ 'ਤੇ ਫੋਕਸ ਕੀਤਾ ਅਤੇ ਕਾਂਗਰਸ ਅਤੇ ਅਸੀਂ ਵੀ 20-30 ਸੀਟਾਂ 'ਤੇ ਖਾਸ ਫੋਕਸ ਕੀਤਾ | ਬੰਗਾਲ 'ਚ ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਤਿ੍ਣਮੂਲ ਕਾਂਗਰਸ 'ਚੋਂ ਕੱਢੇ ਗਏ ਐਮ.ਐਲ.ਏ. ਹੁਮਾਯੂੰ ਕਬੀਰ ਦਾ 1000 ਕਰੋੜ ਦਾ ਵੀਡੀਉ ਵਾਈਰਲ ਹੋਣ ਤੋਂ ਬਾਅਦ ਵੀ ਉਹ ਦੋ ਸੀਟਾਂ 'ਤੇ ਚੋਣ ਲੜ ਰਹੇ ਸਨ ਅਤੇ ਦੋਵੇਂ ਜਿੱਤ ਗਏ | ਆਈ.ਐਸ.ਐਫ. ਅਤੇ ਸੀ.ਪੀ.ਐਮ. ਦੇ ਵੀ ਦੋ ਮੁਸਲਮਾਨ ਉਮੀਦਵਾਰ ਚੋਣਾਂ ਜਿੱਤ ਗਏ | ਕਾਂਗਰਸ ਵੀ ਮੁਸਲਮਾਨ ਵੋਟਾਂ ਕਾਰਨ ਦੋ ਸੀਟਾਂ ਜਿੱਤਣ 'ਚ ਸਫਲ ਰਹੀ | ਔਰਤਾਂ ਨੂੰ ਲੱਖੀ ਭੰਡਾਰ ਅਤੇ ਬੇਰੁਜ਼ਗਾਰਾਂ ਨੂੰ ਮਿਲਣ ਵਾਲੇ 1500 ਰੁਪਏ ਭਾਜਪਾ ਵਲੋਂ ਦੁਗਣੇ 3000 ਕਰਨ ਦਾ ਦਾਅਵਾ ਕੀਤਾ ਗਿਆ | ਇਸ ਕਾਰਨ ਔਰਤਾਂ ਅਤੇ ਨੌਜਵਾਨ ਵੋਟਰਾਂ ਨੇ ਵੀ ਮਮਤਾ ਤੋਂ ਮੂੰਹ ਮੋੜ ਲਿਆ | ਭਿ੍ਸ਼ਟਾਚਾਰ, ਹੰਗਾਮਾ ਕਰਨ ਵਾਲਿਆਂ ਬਾਰੇ ਮਮਤਾ ਦੀ ਨਰਮੀ, ਐਸ.ਐਸ.ਸੀ. 'ਚ 26 ਹਜਾਰ ਨੌਜਵਾਨਾਂ ਦੀ ਨੌਕਰੀ ਚਲੇ ਜਾਣ, ਆਰਜੀਕਰ 'ਚ ਜਬਰ ਜਨਾਹ ਤੋਂ ਬਾਅਦ ਹੱਤਿਆ ਦਾ ਸ਼ਿਕਾਰ ਹੋਈ ਮੁਟਿਆਰ ਦੀ ਮਾਂ ਵਲੋਂ ਚੋਣ ਲੜਨ ਕਾਰਨ ਔਰਤਾਂ ਦੀ ਸੁਰੱਖਿਆ ਕਾਰਨ ਲੋਕਾਂ 'ਚ 15 ਸਾਲ ਪੁਰਾਣੀ ਸਰਕਾਰ ਵਿਰੁੱਧ ਨਾਰਾਜ਼ਗੀ ਸੀ | ਭਾਜਪਾ ਵਲੋਂ ਪਰਵਾਸੀ ਮਜਦੂਰਾਂ ਨੂੰ ਟ੍ਰੇਨਾਂ ਭਰ ਕੇ ਮਤਦਾਨ ਲਈ ਭੇਜਿਆ ਗਿਆ, ਮੰਨਿਆ ਜਾਂਦਾ ਹੈ ਕਿ ਉਨ੍ਹਾਂ ਭਾਜਪਾ ਨੂੰ ਇਸ ਡਰ ਤੋਂ ਵੋਟਾਂ ਪਾਈਆਂ ਕਿ ਨਹੀਂ ਤਾਂ ਸੂਰਤ, ਰਾਜਸਥਾਨ, ਉਡੀਸਾ, ਦਿੱਲੀ ਜਿਹੇ ਰਾਜਾਂ 'ਚ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ | ਚੋਣ ਜਾਬਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੇ ਬੰਗਾਲ ਦੀ ਸੱਤਾ ਮੁੱਖ ਮੰਤਰੀ ਤੋਂ ਆਪਣੇ ਹੱਥ ਲੈ ਲਈ ਸੀ | ਚੀਫ ਸੈਕਟਰੀ, ਗ੍ਰਹਿ ਸਕੱਤਰ ਤੋਂ ਲੈ ਕੇ ਪੁਲਿਸ ਕਮਿਸ਼ਨਰ ਸਮੇਤ 1100 ਤੋਂ ਵੱਧ ਪੁਲਿਸ ਅਤੇ ਸਰਕਾਰੀ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ | ਮੁੱਖ ਮੰਤਰੀ ਦੇ ਭਵਾਨੀਪੁਰ ਵਿਧਾਨਸਭਾ ਹਲਕੇ 'ਚ ਇਕ ਥਾਣੇਦਾਰ ਵਲੋਂ ਸੋਸਲ ਮੀਡੀਆ 'ਚ ਬੰਦੂਕ ਲੈ ਕੇ ਪੋਸਟ ਪਾਈ ਗਈ ਕਿ ਇੱਥੇ ਆਪਰੇਸ਼ਨ ਸਿੰਧੂਰ 2 ਪਵਾਇੰਟ ਜੀਰੋ ਕਰਾਂਗੇ | ਤਿ੍ਣਮੂਲ ਵਲੋਂ ਸਿਕਾਇਤ ਕਰਨ ਤੋਂ ਉਸ ਨੂੰ ਹਟਾਉਣ ਤੋਂ ਇਕ ਮਹਿਲਾ ਥਾਣੇਦਾਰ ਦੀ ਨਿਯੁਕਤੀ ਤੋਂ ਬਾਅਦ 24 ਘੰਟੇ 'ਚ ਉਸ ਨੂੰ ਹਟਾ ਕੇ ਦੂਜਾ ਥਾਣੇਦਾਰ ਲਗਾ ਦਿੱਤਾ | ਭਵਾਨੀਪੁਰ 'ਚ 36 ਦਿਨਾਂ 'ਚ ਚੋਣ ਕਮਿਸ਼ਨ ਨੇ ਚਾਰ ਥਾਣੇਦਾਰ ਬਦਲੀ ਕੀਤੇ | ਮਮਤਾ ਨੇ ਅੱਜ ਪ੍ਰੈਸ ਕਾਨਫਰੰਸ 'ਚ ਦੋਸ਼ ਲਾਇਆ ਕਿ ਭਵਾਨੀਪੁਰ ਦੇ ਇਕ ਆਰ.ਓ. ਨੇ ਪੋਸਟ ਪਾਈ ਸੀ ਕਿ ਕਾਉਂਟਿੰਗ ਸੈਂਟਰ 'ਚ ਖੇਲਾ ਹੋਵੇ | ਉਨ੍ਹਾਂ ਅਸਤੀਫਾ ਦੇਣ ਤੋਂ ਨਾਂਹ ਕਰਦਿਆਂ ਕਿਹਾ ਕਿ ਸਾਨੂੰ 100 ਸੀਟਾਂ 'ਤੇ ਧੱਕੇ ਨਾਲ ਹਰਾਇਆ ਗਿਆ | ਬੰਗਾਲ 'ਚ ਸੱਤਾ 'ਚ ਬਦਲਾਉ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਮਮਤਾ ਚੱਕਰਵਿਊ 'ਚੋਂ ਬਾਹਰ ਨਿਕਲ ਸਕਣਗੇ ਜਾਂ ਨਹੀਂ |
Ad Position 22
No active advertisement
ਪਿਛਲੀ ਖ਼ਬਰ ਫਰਜ਼ੀ ਵਿਆਹ ਕਰਵਾਉਣ ਦੀ ਸਾਜਿਸ਼ ਰਚਣ ਵਾਲੇ ਗਰੋਹ ਦੇ ਤਿੰਨ ਹੋਰ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਬਿਜਲੀ ਨਿਗਮ ਯੂਨੀਅਨ ਨੇ ਫਾਇਰ ਬਿ੍ਗੇਡ ਕਰਮਚਾਰੀਆਂ ਦਾ ਕੀਤਾ ਸਮਰਥਨ
Ad Position 24