08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਫਰਜ਼ੀ ਵਿਆਹ ਕਰਵਾਉਣ ਦੀ ਸਾਜਿਸ਼ ਰਚਣ ਵਾਲੇ ਗਰੋਹ ਦੇ ਤਿੰਨ ਹੋਰ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-05-2026
ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਪੁਲਿਸ ਨੇ ਧੋਖਾਧੜੀ ਵਿਆਹ ਕਰਵਾਉਣ ਮਗਰੋਂ ਗਹਿਣੇ ਤੇ ਨਕਦੀ ਲੈ ਕੇ ਭੱਜਣ ਵਾਲੇ ਇਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਗਿਰੋਹ ਮਾਸੂਮ ਨੌਜਵਾਨਾਂ ਨੂੰ ਵਿਆਹ ਦਾ ਝਾਂਸਾ ਦੇ ਉਨ੍ਹਾਂ ਨੂੰ ਫਸਾਉਂਦਾ ਸੀ | ਸਿਰਸਾ ਦੀ ਥਾਣਾ ਸਿਟੀ ਪੁਲਿਸ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਪੰਜੂਆਣਾ ਦੇ ਇਕ ਨੌਜਵਾਨ ਜੋ ਬਿਜਲੀ ਵਿਭਾਗ 'ਚ ਡਰਾਈਵਰ ਵਜੋਂ ਕੰਮ ਕਰਦਾ ਸੀ, ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਸਤੰਬਰ 2025 'ਚ ਇਕ ਸਾਥੀ ਡਰਾਈਵਰ ਨੇ ਉਸ ਨੂੰ ਇਕ ਅÏਰਤ ਨਾਲ ਵਿਆਹ ਕਰਵਾਉਣ ਲਈ ਕਿਹਾ ਸੀ | ਵਿਆਹ ਤੋਂ ਪਹਿਲਾਂ ਮੰਗਣੀ ਕੀਤੀ ਗਈ ਤੇ ਮੰਗਣੀ ਲਈ 1.5 ਲੱਖ ਰੁਪਏ ਦੀ ਮੰਗ ਕੀਤੀ ਅਤੇ ਲੜਕੀ ਅਤੇ ਉਸਦੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਲੈਣ ਦਾ ਵਾਅਦਾ ਕੀਤਾ | ਪੀੜਤ ਨੂੰ ਹਿਸਾਰ ਲਿਜਾਇਆ ਅਤੇ ਇੱਕ ਘਰ ਵਿੱਚ ਸ਼ਿਵਾਨੀ ਸ਼ਰਮਾ ਨਾਮ ਦੀ ਅÏਰਤ ਨਾਲ ਮੰਗਣੀ ਕਰਵਾਈ | ਮੰਗਣੀ ਦੀ ਆੜ ਵਿੱਚ ਪੀੜਤ ਤੋਂ 1.5 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲਏ ਗਏ | ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਵਿਆਹ 'ਤੇ ਹੋਰ ਖਰਚਾ ਕੀਤਾ ਗਿਆ | ਜਦੋਂ ਵਿਆਹ ਮਗਰੋਂ ਲਾੜੀ ਘਰ ਆਈ ਤਾਂ ਉਹ ਘਰੋਂ ਨਕਦੀ ਤੇ ਗਹਿਣੇ ਲੈ ਕੇ ਭੱਜ ਗਈ | ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਤਾਂ ਜਾਂਚ 'ਚ ਖੁਲਾਸਾ ਹੋਇਆ ਕਿ ਇੱਕ ਗਰੋਹ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰ ਰਿਹਾ ਹੈ | ਇਸ ਮਾਮਲੇ 'ਚ ਪੁਲਿਸ ਨੇ ਗੋਬਿੰਦ ਉਰਫ਼ ਸੰਨੀ ਪੁੱਤਰ ਸੁਲਤਾਨ ਸਿੰਘ, ਨੱਥੂਰਾਮ ਉਰਫ਼ ਨੱਥੂ ਪੁੱਤਰ ਧਰਮਪਾਲ ਅਤੇ ਅਜੈਬ ਸਿੰਘ ਪੁੱਤਰ ਸੁਭਾਸ਼, ਸ਼ਿਵ ਕਲੋਨੀ ਆਦਮਪੁਰ, ਜ਼ਿਲ੍ਹਾ ਹਿਸਾਰ ਦੇ ਵਸਨੀਕਾਂ ਨੂੰ ਗਿ੍ਫ਼ਤਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਤਲ ਮਾਮਲੇ 'ਚ ਇਕ ਮੁਲਜ਼ਮ ਕਾਬੂ ਅਗਲੀ ਖ਼ਬਰ ਬੰਗਾਲ ਡਾਇਰੀ: - ਐਸ.ਆਈ.ਆਰ., ਲੋਕ ਰੋਹ, ਕੇਂਦਰੀ ਮਸ਼ੀਨਰੀ ਅਤੇ ਹਿੰਦੂਤਵ ਦੇ ਚੱਕਰਵਿਊ 'ਚ ਮਮਤਾ ਦੀ ਹਾਰ
Ad Position 24