08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਰੈੱਡ ਕਰਾਸ ਸੁਸਾਇਟੀ ਵਲੋਂ ਮਹਿਲਾਵਾਂ ਨੂੰ ਫਸਟ ਏਡ ਅਤੇ ਸੀ.ਪੀ.ਆਰ ਦੀ ਦਿੱਤੀ ਸਿਖਲਾਈ <br/>

Ad Position 21
No active advertisement
ਅਜੀਤ ਡੈਸਕ 06-05-2026
ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਸਥਾਨਕ ਪੀ.ਐਨ.ਬੀ. ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵਿਖੇ ਸਿਲਾਈ ਅਤੇ ਬਿਊਟੀ ਪਾਰਲਰ ਸਿਖਲਾਈ ਲੈ ਰਹੀਆਂ ਵੱਖ-ਵੱਖ ਪਿੰਡਾਂ ਦੀਆਂ ਅÏਰਤਾਂ ਨੂੰ ਮੁਢਲੀ ਅਮਰਜੈਂਸੀ ਸਹਾਇਤਾ ਅਤੇ ਸੀ.ਪੀ.ਆਰ, ਪੱਟੀ ਬੰਨ੍ਹਣ, ਮਰੀਜ਼ ਟਰਾਂਸਫਰ, ਬੇਹੋਸ਼ੀ, ਸਦਮਾ, ਖੂਨ ਵਹਿਣ ਅਤੇ ਹੱਡੀਆਂ ਦੇ ਟੁੱਟਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਾਇਕ ਸਕੱਤਰ ਗੁਰਮੀਤ ਸਿੰਘ ਸੈਣੀ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਵਿੱਚ ਜੇਕਰ ਕੋਈ ਮਰੀਜ਼ ਬੇਹੋਸ਼ੀ ਕਾਰਨ ਸਾਹ ਲੈਣਾ ਬੰਦ ਕਰ ਦਿੰਦਾ ਹੈ ਤਾਂ ਉਸਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਮੁਢਲੀ ਸਹਾਇਤਾ ਅਤੇ ਸੀ.ਪੀ.ਆਰ. ਦੇਣਾ ਲਾਜ਼ਮੀ ਹੈ | ਲੋੜ ਪੈਣ 'ਤੇ ਇਸ ਵਿਧੀ ਦੀ ਵਰਤੋਂ ਕਰਨਾ ਜ਼ਰੂਰੀ ਹੈ | ਇਸ ਤੋਂ ਇਲਾਵਾ, ਸਿਖਿਆਰਥੀਆਂ ਨੂੰ ਆਪਦਾ ਵੀਰ ਵਲੰਟੀਅਰ ਬਣਨ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਉਹ ਐਮਰਜੈਂਸੀ ਸਥਿਤੀਆਂ ਵਿੱਚ ਸੇਵਾਵਾਂ ਪ੍ਰਦਾਨ ਕਰ ਸਕਣ | ਪੀ.ਐਨ.ਬੀ. ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਸਿਰਸਾ ਦੇ ਡਾਇਰੈਕਟਰ ਜਿਤੇਸ਼ ਕੰਬੋਜ, ਇੰਸਟਰਕਟਰ ਗੀਤਾ ਰਾਣੀ, ਫੈਕਲਟੀ ਰਾਕੇਸ਼ ਸ਼ਰਮਾ ਅਤੇ ਦਲਬੀਰ ਸਿੰਘ ਵੀ ਇਸ ਮੌਕੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੂੰ ਜਨਮ ਦਿਨ ਮੌਕੇ ਕੀਤਾ ਗਿਆ ਯਾਦ <br/> ਅਗਲੀ ਖ਼ਬਰ ਸਿੱਖ ਸਕੂਲਾਂ ਦੀ 500 ਕਰੋੜ ਦੀ ਦੇਣਦਾਰੀ ਚੁਕਾਉਣ ਲਈ ਭਿ੍ਸ਼ਟ ਪ੍ਰਬੰਧਕਾਂ ਦੀਆਂ 'ਕੁਰਕ' ਹੋਣ 'ਜਾਇਦਾਦਾਂ- ਸਰਨਾ
Ad Position 24