08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਕੰਪਨੀ ਦਾ ਜਾਅਲੀ ਬਰਾਂਡ ਲਗਾ ਕੇ ਕੱਪੜੇ ਤੇ ਹੋਰ ਸਾਮਾਨ ਵੇਚਣ ਵਾਲੇ ਗਰੋਹ ਦੇ ਮੈਂਬਰ ਕਾਬੂ <br/>

Ad Position 21
No active advertisement
ਅਜੀਤ ਡੈਸਕ 06-05-2026
ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੱਛਮੀ ਰੇਂਜ-1 ਅਪਰਾਧ ਸ਼ਾਖਾ ਨੇ ਅਸਲੀ ਬਰਾਂਡ ਦੇ ਨਕਲੀ ਕੱਪੜੇ ਤੇ ਹੋਰ ਸਾਮਾਨ ਵੇਚਣ ਵਾਲੇ ਗਰੋਹ ਦੇ ਇਕ ਮੈਂਬਰ ਇਕਬਾਲ (51) ਵਾਸੀ ਹਰਿਆਣਾ ਨੂੰ ਉਦੋਂ ਕਾਬੂ ਕੀਤਾ, ਜਦੋਂ ਉਸ ਨੇ ਦਿੱਲੀ ਦੇ ਬਸੰਤ ਕੁੰਜ ਸਥਿਤ ਹੋਟਲ ਵਿਚ ਨਕਲੀ ਕੱਪੜਿਆਂ ਤੇ ਹੋਰ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਹੋਈ ਸੀ | ਇਸ ਮੌਕੇ ਅਪਰਾਧ ਸ਼ਾਖਾ ਨੇ 20 ਨਕਲੀ ਲੇਡੀਜ਼ ਪਰਸ (ਮਾਈਕਲ ਕੋਰਸ), 10 ਨਕਲੀ ਲਗਜ਼ਰੀ ਘੜੀਆਂ, 1060 ਐਲਨ ਸੋਲੀ ਚਿੱਟੇ ਲੋਅਰ, 272 ਐਲਨ ਸੋਲੀ ਵੱਖ-ਵੱਖ ਰੰਗਾਂ ਦੀਆਂ ਸ਼ਰਟਾਂ, 155 ਪੀਟਰ ਇੰਗਲੈਂਡ ਟੀ-ਸ਼ਰਟਾਂ, 61 ਵੈਨ ਹਿਊਮਨ ਟੀ-ਸ਼ਰਟਾਂ, 44 ਐਲਨ ਸੋਲੀ ਔਰਤਾਂ ਦੇ ਕੋਟ, 5 ਪਾਈਨ ਲੈਬਜ਼ ਸਵਾਈਪ ਮਸ਼ੀਨਾਂ, ਸਾਊਾਡ ਬਾਕਸ, ਐਕਟਿਵ ਸਿੰਮ ਕਾਰਡਾਂ ਵਾਲੇ ਕਈ ਕਿਊ.ਆਰ. ਕੋਡ ਸਕੈਨਰ ਅਤੇ ਹੋਰ ਅਨੇਕ ਨਕਲੀ ਬਰੈਂਡਡ ਕੱਪੜੇ ਫੜੇ ਹਨ | ਇਹ ਸਾਰਾ ਸਾਮਾਨ ਗਾਹਕਾਂ ਨੂੰ ਵੱਡੀਆਂ ਬਰੈਂਡਡ ਕੰਪਨੀਆਂ ਦੇ ਦੱਸ ਕੇ ਤੇ ਛੋਟ ਦੇ ਕੇ ਵੇਚੇ ਜਾ ਰਹੇ ਸਨ | ਗਾਹਕ ਵੀ ਇਸ ਸਾਮਾਨ ਨੰੂ ਵਿਦੇਸ਼ੀ ਸਮਝ ਕੇ ਖਰੀਦ ਰਹੇ ਸਨ | ਇਹ ਲੋਕ ਆਪਣਾ ਇਹ ਸਾਮਾਨ ਪ੍ਰਦਰਸ਼ਨੀ ਲਗਾ ਕੇ ਵੇਚਦੇ ਸਨ | ਸਾਮਾਨ ਦੀ ਖਰੀਦਦਾਰੀ ਪ੍ਰਤੀ ਇਹ ਗਾਹਕਾਂ ਨੂੰ ਬਿੱਲ ਵੀ ਦਿੰਦੇ ਸਨ | ਗਿ੍ਫ਼ਤਾਰ ਕੀਤੇ ਗਏ ਇਕਬਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਇਕ ਸਾਥੀ ਫਾਰੂਖ ਅਹਿਮਦ ਉਸ ਨੂੰ ਗਾਈਡ ਕਰਦਾ ਸੀ ਅਤੇ ਉਹ ਸਾਰਾ ਕੰਮ ਉਸ ਦੇ ਨਿਰਦੇਸ਼ ਹੇਠ ਕਰਦਾ ਸੀ | ਇਕਬਾਲ ਨੇ ਇਹ ਵੀ ਦੱਸਿਆ ਕਿ ਉਸ ਨੂੰ ਇਸ ਦੇ ਬਦਲੇ ਵਿਕਰੀ ਦਾ ਕੁਝ ਹਿੱਸਾ ਹੀ ਮਿਲਦਾ ਸੀ | ਪੁਲਿਸ ਇਸ ਮਾਮਲੇ ਵਿਚ ਸ਼ਾਮਿਲ ਹੋਰਾਂ ਮੁਲਜ਼ਮਾਂ ਦੀ ਵੀ ਭਾਲ ਕਰ ਰਹੀ ਹੈ, ਜੋ ਇਸ ਵਿਚ ਸ਼ਾਮਿਲ ਸਨ | ਪੁਲਿਸ ਨੇ ਮੌਕੇ 'ਤੇ 2,87,210 ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ 40 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਗਿ੍ਫ਼ਤਾਰ <br/> ਅਗਲੀ ਖ਼ਬਰ ਪੰਜਾਬੀ ਦਾ ਨਵਾਂ ਕਾਇਦਾ ਹੋਇਆ ਰਿਲੀਜ਼ <br/>
Ad Position 24