ਟੋਹਾਣਾ, 5 ਮਈ (ਮਨਜੀਤ ਸਿੰਘ) - ਸ਼ਹਿਰ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਬੀਤੀ ਰਾਤ ਟੋਹਾਣਾ ਦੇ ਕੈਂਚੀ ਚੌਂਕ ਨਜ਼ਦੀਕ ਸਥਿਤ ਸਮਰਾਟ ਹੋਟਲ 'ਚ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਟਲ ਮਾਲਕ ਗੌਰਵ ਪਾਹਵਾ ਨੇ ਦੱਸਿਆ ਕਿ ਰਾਤ ਦੇ ਸਮੇਂ ਇੱਕ ਅਣਪਛਾਤਾ ਵਿਅਕਤੀ ਹੋਟਲ ਵਿੱਚ ਦਾਖਲ ਹੋਇਆ | ਚੋਰ ਨੇ ਬੜੀ ਚਲਾਕੀ ਨਾਲ ਗੱਲੇ ਵਾਲੇ ਕਾਊਾਟਰ ਨੂੰ ਖੰਗਾਲਿਆ, ਪਰ ਜਦੋਂ ਉੱਥੋਂ ਕੁੱਝ ਹਾਸਲ ਨਾ ਹੋਇਆ ਤਾਂ ਉਸ ਨੇ ਗਊਸ਼ਾਲਾ ਲਈ ਰੱਖੀ ਗੋਲਕ 'ਤੇ ਆਪਣਾ ਹੱਥ ਸਾਫ਼ ਕਰਨ ਤੋਂ ਬਾਅਦ ਗਊਸ਼ਾਲਾ ਦੇ ਰੱਖੇ ਹਜ਼ਾਰਾਂ ਰੁਪਏ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਸਵੇਰੇ ਜਦੋਂ ਹੋਟਲ ਮਾਲਕ ਨੂੰ ਗੋਲਕ ਗ਼ਾਇਬ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਸੀ.ਸੀ.ਟੀ.ਵੀ ਕੈਮਰੇ ਦੀ ਜਾਂਚ ਕੀਤੀ, ਜਿਸ ਵਿੱਚ ਚੋਰੀ ਦੀ ਸਾਰੀ ਘਟਨਾ ਕੈਦ ਹੋਈ ਪਾਈ ਗਈ | ਮਾਮਲੇ ਦੀ ਸੂਚਨਾ ਮਿਲਦੇ ਹੀ ਗੌਰਵ ਪਾਹਵਾ ਵੱਲੋਂ ਪੁਲਿਸ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਪੁਲਿਸ ਹੁਣ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ 'ਤੇ ਅਗਲੀ ਕਾਰਵਾਈ ਕਰਨ ਵਿੱਚ ਜੁਟੀ ਹੋਈ ਹੈ | ਹੋਟਲ ਮਾਲਕ ਨੇ ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਘਟਨਾਵਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਹਨ | ਉਨ੍ਹਾਂ ਨੇ ਸਾਰੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਮਾਨ ਦੀ ਸੁਰੱਖਿਆ ਲਈ ਹੋਰ ਵੀ ਜ਼ਿਆਦਾ ਸਚੇਤ ਰਹਿਣ |