ਤਲਵੰਡੀ ਸਾਬੋ, 5 ਮਈ (ਰਣਜੀਤ ਸਿੰਘ ਰਾਜੂ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਵਾਰਸ ਪੰਜਾਬ ਦੇ' ਦੀ ਜ਼ਿਲ੍ਹਾ ਬਠਿੰਡਾ ਇਕਾਈ ਦੀ ਮੀਟਿੰਗ ਦਮਦਮਾ ਸਾਹਿਬ ਵਿਖੇ ਹੋਈ ਜਿਸ ਵਿਚ ਭਾਈ ਮਨਦੀਪ ਸਿੰਘ ਸਕੱਤਰ ਜਨਰਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਜਥੇਬੰਦੀ ਆਗੂਆਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਮੀਟਿੰਗ ਵਿਚ ਹੋਰ ਕਈ ਮਸਲਿਆਂ ਤੋਂ ਇਲਾਵਾ ਆ ਰਹੀਆਂ ਨਗਰ ਨਿਗਮ, ਨਗਰ ਕੌਂਸਲਾਂ ਆਦਿ ਦੀਆਂ ਚੋਣਾਂ 'ਚ ਆਪਣੇ ਉਮੀਦਵਾਰ ਖੜ੍ਹੇ ਕਰਨ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਮਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਪਾਰਟੀ ਆਪਣੇ ਬਲਬੁਤੇ ਤੇ ਲੜੇਗੀ ਤੇ ਇਨ੍ਹਾਂ ਚੋਣਾਂ ਵਿਚ ਸਾਫ਼ ਸੁਥਰੇ ਅਕਸ ਵਾਲੇ, ਪੰਥਕ ਸੋਚ ਦੇ ਧਾਰਣੀ, ਸਾਰੇ ਧਰਮਾਂ ਅਤੇ ਕੌਮਾਂ ਨੂੰ ਬਰਾਬਰ ਸਮਝਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ | ਪਾਰਟੀ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਚਮਕੌਰ ਸਿੰਘ ਬਰਾੜ ਨੇ ਕਿਹਾ ਕਿ ਦੂਸਰੀਆਂ ਕੌਮਾਂ ਅਤੇ ਧਰਮਾਂ ਨੂੰ ਇਨ੍ਹਾਂ ਚੋਣਾਂ ਵਿਚ ਬਰਾਬਰ ਨੁਮਾਇੰਦਗੀ ਦਿੱਤੀ ਜਾਵੇਗੀ | ਉਨ੍ਹਾਂ ਹਿੰਦੂ ਅਤੇ ਸਿੱਖ ਭਾਈਚਾਰੇ ਦੀ ਸਾਂਝ ਨੂੰ ਪਰਪੱਕ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਧਾਵੇ ਵਰਗੇ ਲੀਡਰ ਅੱਜ ਹਿੰਦੂ ਅਤੇ ਸਿੱਖ ਭਾਈਚਾਰੇ ਵਿਚ ਦਰਾੜ ਪਾ ਰਹੇ ਹਨ ਕਿਉਂਕਿ ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਆਉਣ ਵਾਲੀ 2027 ਦੀ ਵਿਧਾਨ ਸਭਾ ਚੋਣ ਵਿਚ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ | ਪਾਰਟੀ ਆਗੂ ਕੁਲਦੀਪ ਸਿੰਘ ਗੋਸਲ ਨੇ ਕਿਹਾ ਕਿ ਅੱਜ ਪੰਜਾਬ 'ਚ ਅਮਨ ਕਾਨੰੂਨ ਨਾਂ ਦੀ ਕੋਈ ਚੀਜ਼ ਨਹੀਂ ਰਹੀ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਗਟ ਸਿੰਘ ਵਿਰਕ ਨੇ ਮੀਟਿੰਗ 'ਚ ਪਹੁੰਚੇ ਆਗੂਆਂ/ਵਰਕਰਾਂ ਦਾ ਧੰਨਵਾਦ ਕੀਤਾ ਜਦੋਂਕਿ ਮੀਟਿੰਗ 'ਚ ਪ੍ਰਦੀਪ ਸਿੰਘ ਸੋਨੀ ਬਾਬਾ, ਗੁਰਮੀਤ ਸਿੰਘ ਲੇਲੇਵਾਲਾ, ਅਕਾਸ਼ਪ੍ਰੀਤ ਸਿੰਘ, ਪਰਮਜੀਤ ਸਿੰਘ ਮਾਨਸ਼ਾਹੀਆ, ਜਗਮੋਹਨ ਸਿੰਘ, ਦਿਆ ਸਿੰਘ, ਲਖਵਿੰਦਰ ਸਿੰਘ ਲੱਛਾ ਬਾਬਾ, ਗੁਰਮੀਤ ਸਿੰਘ ਬਠਿੰਡਾ, ਗੁਰਤੇਜ ਸਿੰਘ ਫੌਜੀ, ਲਖਵਿੰਦਰ ਸ਼ਰਮਾ, ਦਰਸ਼ਨ ਸਿੰਘ ਸਰਾਂ, ਵਿਜੇ ਕੁਮਾਰ ਵਸ਼ਿਸ਼ਟ, ਗੁਰਜਿੰਦਰ ਸਿੰਘ, ਜਸਵਿੰਦਰ ਬਾਦਲ, ਗੁਰਦੀਪ ਸਿੰਘ ਮੱਲਵਾਲਾ, ਮੇਜਰ ਸਿੰਘ ਜੱਸੀ, ਸਤਵਿੰਦਰ ਸਿੰਘ ਬਠਿੰਡਾ, ਹਰਿਮੰਦਰ ਸਿੰਘ ਗੁਲਾਬਗੜ੍ਹ, ਜਸਕਰਨ ਸਿੰਘ ਭਾਈਰੂਪਾ, ਬਾਬਾ ਸਤਿਨਾਮ ਸਿੰਘ, ਸੁਖਦੀਪ ਸਿੰਘ ਭੁੱਚੋ ਮੰਡੀ ਆਦਿ ਵੀ ਸ਼ਾਮਿਲ ਹੋਏ |
ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਦਮਦਮਾ ਸਾਹਿਬ ਵਿਖੇ ਹੋਈ
ਅਜੀਤ ਡੈਸਕ
06-05-2026