ਭਾਜਪਾ ਸੰਵਿਧਾਨਕ ਸੰਸਥਾਵਾਂ ਦੀ ਕਰ ਰਹੀ ਦੁਰਵਰਤੋਂ: ਵਿਰਕ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਨਾ ਮਿਲਣ 'ਤੇ ਕੀਤਾ ਚਿੰਤਾ ਦਾ ਪ੍ਰਗਟਾਵਾ <br/>
ਸੀ.ਪੀ.ਆਈ. ਦੀ ਮੀਟਿੰਗ 'ਚ ਮੌਜੂਦ ਵਰਕਰ ਤੇ ਆਗੂ | ਤਸਵੀਰ : ਪੰਨੀਵਾਲੀਆ
<br/>
07-05-2026
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਖਰੀਦ ਦੌਰਾਨ ਹਰਿਆਣਾ ਸਰਕਾਰ ਦੀਆਂ ਬੇਤੁਕੀਆਂ ਸ਼ਰਤਾਂ ਜਿਵੇਂ ਕਿ ਬਾਇਓਮੈਟਿ੍ਕਸ ਅਤੇ ਟਰੈਕਟਰ ਨੰਬਰ ਪਲੇਟਾਂ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਅਦਾਇਗੀਆਂ ਨਹੀਂ ਮਿਲ ਰਹੀਆਂ ਹਨ | ਕਣਕ ਦੇ ਤੋਲਣ ਅਤੇ ਢੋਆ-ਢੁਆਈ ਵਿਚ ਦੇਰੀ ਹੋ ਰਹੀ ਹੈ | ਕਣਕ ਦੀ ਖਰੀਦ ਵਿੱਚ ਦੇਰੀ ਸੰਬੰਧੀ 7 ਮਈ ਨੂੰ ਮਾਰਕੀਟ ਕਮੇਟੀ ਸਕੱਤਰਾਂ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ | ਬਿਜਲੀ ਬਿੱਲਾਂ ਵਿਚ ਪ੍ਰਸਤਾਵਿਤ ਵਾਧੇ 'ਤੇ ਸਰਕਾਰ ਦੀ ਨਿੰਦਾ ਕੀਤੀ ਗਈ | ਮੀਟਿੰਗ ਦੌਰਾਨ ਹਰਿਆਣਾ ਵਿਚ ਸਫਾਈ ਕਰਮਚਾਰੀਆਂ ਅਤੇ ਫਾਇਰ ਬਿ੍ਗੇਡ ਕਰਮਚਾਰੀ ਸੰਗਠਨਾਂ ਦੇ ਚੱਲ ਰਹੇ ਸੰਘਰਸ਼ਾਂ ਦਾ ਸਮਰਥਨ ਕੀਤਾ ਗਿਆ | ਮਜ਼ਦੂਰਾਂ ਪ੍ਰਤੀ ਹਰਿਆਣਾ ਸਰਕਾਰ ਦੀ ਅਸੰਵੇਦਨਸ਼ੀਲਤਾ ਦੀ ਨਿੰਦਾ ਕੀਤੀ ਗਈ | ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ 24 ਮਈ ਨੂੰ ਪਿੰਡ ਸੰਤਨਗਰ ਵਿਖੇ ਯੁਵਕ ਸਿਖਲਾਈ ਕੈਂਪ ਲਗਾਇਆ ਜਾਵੇਗਾ | ਮੀਟਿੰਗ 'ਚ ਸ਼ਿੰਗਾਰਾ ਸਿੰਘ ਭੁੱਲਰ, ਰੇਸ਼ਮ ਸਿੰਘ, ਗੁਰਨਾਮ ਸਿੰਘ ਮੋਹਨ ਸਿੰਘ ਰਣੀਆਂ, ਕੁਲਵੰਤ ਸਿੰਘ ਰਣੀਆਂ, ਮਿਲਖਰਾਜ, ਸਤਪਾਲ ਸਿੰਘ ਧਨੂਰ, ਬਲਰਾਜ ਸਿੰਘ ਬਣੀ, ਪਿ੍ਤਪਾਲ ਸਿੰਘ ਸਿੱਧੂ, ਸੁਰਜੀਤ ਸਿੰਘ, ਪਾਲਾ ਸਿੰਘ ਰਣੀਆਂ, ਕਿ੍ਪਾਲ ਸਿੰਘ ਚੀਮਾ, ਮਾਲਾ ਰਾਮ, ਰੂਪ ਚੰਦ ਵਿਨਾਇਕ, ਲਕਸ਼ਮਣ ਸਿੰਘ ਸ਼ੇਖਾਵਤ, ਬਾਬਾ ਬਲਬੀਰ ਸਿੰਘ ਜਗਰਾਓਾ, ਬਾਬਾ ਜਗਰੂਪ ਸਿੰਘ ਚੌਬੁਰਜਾ ਆਦਿ ਮੌਜੂਦ ਸਨ |