ਨਾਰਾਇਣਗੜ੍ਹ, 6 ਮਈ (ਪੀ. ਸਿੰਘ)-ਬਹਾਦਰੀ ਅਤੇ ਸਵੈ-ਮਾਣ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਜੈਅੰਤੀ ਨੂੰ ਸਮਰਪਿਤ 9 ਮਈ ਨੂੰ ਸਵੇਰੇ 11 ਵਜੇ ਸ਼ਹਿਜ਼ਾਦਪੁਰ ਅਨਾਜ ਮੰਡੀ ਵਿਖੇ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ | ਇਸ ਸਮਾਗਮ ਸੰਬੰਧੀ ਜਨ ਸੰਪਰਕ ਮੁਹਿੰਮ ਨੂੰ ਤੇਜ਼ ਕਰਦੇ ਹੋਏ ਅੱਜ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਤੇ ਮੱਛੀ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਨਾਰਾਇਣਗੜ੍ਹ ਵਿਧਾਨ ਸਭਾ ਹਲਕੇ ਦੇ ਦੇਹਰ, ਅੰਬਲੀ, ਗਡੋਲੀ, ਫਤਿਹਪੁਰ, ਮਿਰਜ਼ਾਪੁਰ ਅਤੇ ਕੁਰਾਲੀ ਪਿੰਡਾਂ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਇਸ ਸਮਾਗਮ 'ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ | ਇਸ ਦੌਰਾਨ ਹਰ ਪਿੰਡ 'ਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣੀ ਉਤਸ਼ਾਹੀ ਭਾਗੀਦਾਰੀ ਦਾ ਭਰੋਸਾ ਦਿੱਤਾ | ਇਸ ਦੌਰਾਨ ਪਿੰਡ ਮਿਰਜ਼ਾਪੁਰ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਵਾਸ ਸਥਾਨ 'ਤੇ ਮੰਤਰੀ ਰਾਣਾ ਦਾ ਸਵਾਗਤ ਕਰਦੇ ਹੋਏ ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਪੱਛਮੀ ਬੰਗਾਲ ਸਮੇਤ ਤਿੰਨ ਰਾਜਾਂ ਵਿਚ ਭਾਜਪਾ ਦੀ ਜਿੱਤ 'ਤੇ ਉਨ੍ਹਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ 9 ਮਈ ਨੂੰ ਵੱਡੀ ਗਿਣਤੀ ਵਿਚ ਸਮਾਗਮ 'ਚ ਪਹੁੰਚਣ ਦਾ ਸੱਦਾ ਦਿੱਤਾ | ਇਸ ਮੌਕੇ ਮੰਤਰੀ ਰਾਣਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜੀਵਨ ਦੇਸ਼ ਭਗਤੀ, ਸਵੈ-ਮਾਣ ਅਤੇ ਅਦੁੱਤੀ ਹਿੰਮਤ ਨੂੰ ਦਰਸਾਉਂਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਸੰਘਰਸ਼, ਕੁਰਬਾਨੀ ਅਤੇ ਸਵੈ-ਮਾਣ ਤੋਂ ਪ੍ਰੇਰਨਾ ਲੈਣ ਅਤੇ ਰਾਸ਼ਟਰ ਨਿਰਮਾਣ 'ਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਖੇਤਰ ਦੇ ਸਾਰੇ ਨਿਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਉਕਤ ਸਮਾਰੋਹ 'ਚ ਸ਼ਾਮਿਲ ਹੋਣ ਅਤੇ ਇਸਨੂੰ ਇਤਿਹਾਸਕ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਨੰਬਰਦਾਰ ਸੁਰੇਸ਼ ਪਾਲ, ਚੰਦਨ ਸੈਣੀ, ਹਨੀਸ਼ ਸੈਣੀ, ਮਾਰਕੰਡਾ ਮੰਡਲ ਪ੍ਰਧਾਨ ਧਰਮਵੀਰ ਗੁਰਜਰ, ਵਿਕਰਮ ਰਾਣਾ ਸ਼ਹਿਜ਼ਾਦਪੁਰ ਮੰਡਲ ਪ੍ਰਧਾਨ, ਨਰਾਇਣਗੜ੍ਹ ਮੰਡਲ ਪ੍ਰਧਾਨ ਜਗਦੀਪ ਕੌਰ, ਮਾਰਕੀਟ ਕਮੇਟੀ ਚੇਅਰਮੈਨ ਨਰਿੰਦਰ ਰਾਣਾ ਕੁਰਾਲੀ, ਸੀ. ਐਮ. ਵਿੰਡੋ ਦੇ ਉੱਘੇ ਵਿਅਕਤੀ ਜਸਵਿੰਦਰ ਸਿੰਘ ਬਖਤੂਆ ਤੇ ਸੰਜੀਵ ਗੁਰਜਰ, ਕੁਲਦੀਪ ਰਾਣਾ ਡੇਹਰ, ਪ੍ਰੀਤਪਾਲ ਕੌਰ ਮੱਕੜ, ਮੰਜੂ ਕੌਸ਼ਿਕ, ਰਾਜ ਕੁਮਾਰ, ਰੋਹਿਤ ਸ਼ਰਮਾ, ਕੌਂਸਲਰ ਸੰਜੀਵ ਕੌਸ਼ਿਕ, ਰਣਧੀਰ ਸਿੰਘ ਭੂਰੇਵਾਲਾ, ਮੰਗੂ ਰਾਮ, ਸਰਪੰਚ ਹਰਦੀਪ ਰਾਣਾ, ਰਣਦੀਪ ਰਾਣਾ, ਅਮਨਦੀਪ, ਸ਼ੇਰ ਸਿੰਘ ਰਾਣਾ, ਦਵਿੰਦਰ ਰਾਣਾ ਕੁਰਾਲੀ, ਹਰਪਾਲ ਸਿੰਘ, ਬੀਰਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |