17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਨਿਯਮਾਂ ਦੇ ਉਲਟ ਲੈਕਚਰਾਰ ਵਲੋਂ ਪਿ੍ੰਸੀਪਲ ਦੀ ਰਿਹਾਇਸ਼ ਦੀ ਕੀਤੀ ਜਾ ਰਹੀ ਵਰਤੋਂ <br/>

Ad Position 21
No active advertisement
ਅਜੀਤ ਡੈਸਕ 07-05-2026
ਗੁਰਦਾਸਪੁਰ, 6 ਮਈ (ਚੱਕਰਾਜਾ)-ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿਖੇ ਇਕ ਲੈਕਚਰਾਰ ਵਲੋਂ ਪਿ੍ੰਸੀਪਲ ਦੇ ਕੁਆਰਟਰ ਦੀ ਨਿਯਮਾਂ ਵਿਰੁੱਧ ਵਰਤੋਂ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਕੁਆਰਟਰ ਅਲਾਟਮੈਂਟ ਨਿਯਮ ਮੈਰੀਟੋਰੀਅਸ ਸਕੂਲ ਸੁਸਾਇਟੀ ਦੇ ਨਿਯਮਾਂ ਮੁਤਾਬਿਕ ਸਕੂਲ ਕੈਂਪਸ ਦੇ ਅੰਦਰ ਮੌਜੂਦ 'ਪਿ੍ੰਸੀਪਲ ਕੁਆਰਟਰ' ਸਿਰਫ਼ ਸਕੂਲ ਦੇ ਮੁਖੀ (ਪਿ੍ੰਸੀਪਲ) ਲਈ ਰਾਖਵਾਂ ਹੁੰਦਾ ਹੈ | ਪਰ ਸਕੂਲ ਦੇ ਇਕ ਲੈਕਚਰਾਰ ਵਲੋਂ ਪਿ੍ੰਸੀਪਲ ਦੇ ਨਿਵਾਸ ਸਥਾਨ ਦੀ ਕੀਤੀ ਜਾ ਰਹੀ ਵਰਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੋ ਕਿ ਸਿੱਧੇ ਤੌਰ 'ਤੇ ਪ੍ਰਸ਼ਾਸਨਿਕ ਨਿਯਮਾਂ ਦੇ ਉਲਟ ਹੈ | ਜ਼ਿਕਰਯੋਗ ਹੈ ਕਿ ਲੈਕਚਰਾਰਾਂ ਲਈ ਸਕੂਲ ਵਿਚ ਵੱਖਰੇ ਟਾਈਪ ਦੇ ਕੁਆਰਟਰ ਅਲਾਟ ਕੀਤੇ ਜਾਂਦੇ ਹਨ ਅਤੇ ਰਿਹਾਇਸ਼ੀ ਭੱਤਾ (੍ਹ੍ਰਅ) ਨਿਯਮਾਂ ਅਨੁਸਾਰ ਜੇਕਰ ਕੋਈ ਕਰਮਚਾਰੀ ਸਰਕਾਰੀ ਰਿਹਾਇਸ਼ ਦੀ ਵਰਤੋਂ ਕਰਦਾ ਹੈ ਤਾਂ ਉਹ ਰਿਹਾਇਸ਼ੀ ਭੱਤਾ ਲੈਣ ਦਾ ਹੱਕਦਾਰ ਨਹੀਂ ਹੁੰਦਾ | ਇਸ ਮਾਮਲੇ ਵਿਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕੀ ਨਿਯਮਾਂ ਦੇ ਉਲਟ ਰਿਹਾਇਸ਼ ਰੱਖ ਕੇ ਵਿੱਤੀ ਲਾਭ ਲਏ ਜਾ ਸਕਦੇ ਹਨ | ਜਦੋਂ ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕੁਝ ਦਿਨ ਪਹਿਲਾਂ ਹੀ ਇਥੇ ਚਾਰਜ ਸੰਭਾਲਿਆ ਗਿਆ ਹੈ ਅਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ 'ਤੇ ਇਸ ਦੀ ਪੜਤਾਲ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਡਿਊਟੀਆਂ ਨੰੂ ਲੈ ਕੇ ਅਧਿਆਪਕਾਂ ਨੇ ਸਹਾਇਕ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ 9 ਨੂੰ ਮਹਾਰਾਣਾ ਪ੍ਰਤਾਪ ਜੈਅੰਤੀ 'ਤੇ ਰਾਜ ਪੱਧਰੀ ਸਮਾਗਮ ਦੇ ਮੱਦੇਨਜ਼ਰ ਮੰਤਰੀ ਨੇ ਦਿੱਤਾ ਸੱਦਾ ਪੱਤਰ <br/>
Ad Position 24