10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੈਟਰੋ ਸਟੇਸ਼ਨ 'ਤੇ ਇੰਟਰਚੇਂਜ ਦੀ ਸਹੂਲਤ ਮਿਲਣ ਨਾਲ ਲੋਕਾਂ ਨੂੰ ਹੋਈ ਆਸਾਨੀ

Ad Position 21
No active advertisement
ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਪਿਛਲੇ ਕਈ ਸਾਲਾਂ ਤੋਂ ਮੈਟਰੋ ਰੇਲ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ ਅਤੇ ਜਿਨ੍ਹਾਂ ਇਲਾਕਿਆਂ ਵਿਚ ਮੈਟਰੋ ਨਹੀਂ ਜਾਂਦੀ ਸੀ ਉਥੇ ਵੀ ਜਾਣੀ ਸ਼ੁਰੂ ਹੋ ਰਹੀ ਹੈ | ਇਸ ਨਾਲ ਹੀ ਕੁਝ ਮੈਟਰੋ ਸਟੇਸ਼ਨ 'ਤੇ ਇੰਟਰਚੇਂਜ ਦੀ ਵੀ ਯਾਤਰੀਆਂ ਨੂੰ ਸਹੂਲਤ ਮਿਲ ਰਹੀ ਹੈ | ਹੁਣ ਕੇਂਦਰੀ ਸਕੱਤਰੇਤ ਅਤੇ ਲਾਜਪਤ ਨਗਰ ਦਿੱਲੀ ਮੈਟਰੋ ਦੇ ਵੱਡੇ ਟਰਾਂਜ਼ਿਟ ਪੁਆਇੰਟ ਦੇ ਰੂਪ ਵਿਚ ਬਣ ਜਾਣਗੇ | ਇਥੇ ਆਉਣ ਵਾਲੇ ਦਿਨਾਂ ਵਿਚ ਇਕ ਦੋ ਤਿੰਨ ਨਹੀਂ ਬਲਕਿ ਚਾਰ ਕੋਰੀਡੋਰ ਲਈ ਮੈਟਰੋ ਬਦਲਣ ਦੀ ਯਾਤਰੀਆਂ ਨੂੰ ਸਹੂਲਤ ਮਿਲੇਗੀ | ਹੁਣ ਦੇ ਸਮੇਂ ਵਿਚ ਦਿੱਲੀ ਮੈਟਰੋ ਦੇ ਨੈੱਟਵਰਕ ਵਿਚ 271 ਮੈਟਰੋ ਸਟੇਸ਼ਨ ਸਨ | ਫੇਜ਼ ਚਾਰ ਵਿਚ ਹੁਣ 88.375 ਕਿੱਲੋਮੀਟਰ ਦਾ ਮੈਟਰੋ ਕਾਰੀਡੋਰ ਨਿਰਮਾਣ ਅਧੀਨ ਹੈ ਅਤੇ ਫੇਜ਼ 5-ਏ ਵਿਚ 16.076 ਕਿੱਲੋਮੀਟਰ ਦੇ ਤਿੰਨ ਕਾਰੀਡੋਰ ਅਜੇ ਬਣਾਏ ਜਾਣਗੇ | ਇਹ ਪ੍ਰੀਯੋਜਨਾਵਾਂ ਸਾਲ 2029 ਵਿਚ ਪੂਰੀਆਂ ਹੋਣਗੀਆਂ ਇਸ ਦੇ ਨਾਲ ਅਜ਼ਾਦਪੁਰ, ਨਵੀਂ ਦਿੱਲੀ, ਇੰਦਰਲੋਕ, ਕੇਂਦਰੀ ਸਕੱਤਰੇਤ ਤੇ ਲਾਜਪਤ ਨਗਰ ਤੀਹਰੇ ਇੰਟਰਚੇਂਜ ਸਟੇਸ਼ਨ ਬਣ ਜਾਵੇਗਾ | ਲਾਜਪਤ ਨਗਰ ਵਾਇਲਟ ਲਾਇਨ ਅਤੇ ਪਿੰਕ ਲਾਇਨ ਨਾਲ ਇੰਟਰਚੇਂਜ ਹੋਵੇਗਾ | ਹੁਣੇ ਹੀ ਦਿੱਲੀ ਸਰਕਾਰ ਨੇ ਫੇਜ਼ 5 'ਬੀ' ਵਿਚ 7 ਕਾਰੀਡੋਰ ਬਣਾਉਣ ਦਾ ਐਲਾਨ ਕੀਤਾ ਹੈ |
ਵਰਨਣਯੋਗ ਹੈ ਕਿ ਦਿੱਲੀ ਮੈਟਰੋ ਰੇਲ ਦਾ ਜਾਲ ਪੂਰੀ ਦਿੱਲੀ ਵਿਚ ਫੈਲਦਾ ਜਾ ਰਿਹਾ ਹੈ | ਜਿਨ੍ਹਾਂ ਇਲਾਕਿਆਂ ਵਿਚ ਟਰਾਂਸਪੋਰਟ ਦੀ ਸਹੂਲਤ ਦੀ ਘਾਟ ਹੈ | ਮੈਟਰੋ ਰੇਲ ਉਥੇ ਵੀ ਪੁੱਜਣੀ ਸ਼ੁਰੂ ਹੋ ਗਈ ਹੈ ਅਤੇ ਲੋਕ ਵੀ ਮੈਟਰੋ ਆਉਣ 'ਤੇ ਖ਼ੁਸ਼ ਹਨ |
Ad Position 22
No active advertisement
ਪਿਛਲੀ ਖ਼ਬਰ ਮਾਂ ਅਤੇ ਬੱਚੇ ਦਾ ਪ੍ਰੇਮ ਪਵਿੱਤਰ ਤੇ ਸਵਾਰਥ ਰਹਿਤ ਹੈ ਅਗਲੀ ਖ਼ਬਰ ਵਿਵੇਕ ਵਿਹਾਰ ਅਗਨੀ ਕਾਂਡ ਸੰਬੰਧੀ ਹੋ ਰਹੇ ਨੇ ਕਈ ਖੁਲਾਸੇ
Ad Position 24