ਸਿਰਸਾ, 9 ਮਈ (ਭੁਪਿੰਦਰ ਪੰਨੀਵਾਲੀਆ)- ਪੁਲਿਸ ਦੇ ਸਾਈਬਰ ਥਾਣੇ ਦੀ ਟੀਮ ਸਾਈਬਰ ਧੋਖਾਧੜੀ ਕਰਨ ਦੇ ਮਾਮਲੇ 'ਚ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਮੈਰਿਜ ਬਿਊਰੋ ਦਾ ਇਸ਼ਤਿਹਾਰ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ |ਸਾਈਬਰ ਪੁਲਿਸ ਥਾਣੇ ਦੇ ਕਾਰਜਕਾਰੀ ਇੰਚਾਰਜ ਸਬ-ਇੰਸਪੈਕਟਰ ਸੋਮਬੀਰ ਨੇ ਦੱਸਿਆ ਕਿ ਦੇ ਸ਼ਾਹ ਸਤਨਾਮਪੁਰਾ ਦੀ ਰਹਿਣ ਵਾਲੀ ਇੱਕ ਅÏਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 17 ਅਪ੍ਰੈਲ 2026 ਨੂੰ ਉਸਨੇ ਫੇਸਬੁੱਕ 'ਤੇ ਮੈਰਿਜ ਬਿਊਰੋ ਦਾ ਇਸ਼ਤਿਹਾਰ ਦੇਖਿਆ ਅਤੇ ਉਸ ਵਿੱਚ ਦਿੱਤੇ ਗਏ ਵਟਸਐਪ ਨੰਬਰ 'ਤੇ ਸੰਪਰਕ ਕੀਤਾ | ਗੱਲਬਾਤ ਦੌਰਾਨ ਮੁਲਜ਼ਮਾਂ ਨੇ ਆਪਣੀ ਪਛਾਣ ਯੂਕੇ (ਲੰਡਨ) ਦੇ ਵਸਨੀਕ ਵਜੋਂ ਦੱਸੀ ਅਤੇ ਕਿਹਾ ਕਿ ਉਹ ਭਾਰਤ ਆ ਰਹੇ ਹਨ | ਕੁਝ ਦਿਨਾਂ ਬਾਅਦ ਅÏਰਤ ਨੂੰ ਇੱਕ ਫੋਨ ਆਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਦਿੱਲੀ ਹਵਾਈ ਅੱਡੇ 'ਤੇ ਆ ਗਿਆ ਹੈ ਪਰ ਕਸਟਮ ਦੇ ਅਧਿਕਾਰੀਆਂ ਨੇ ਉਸਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸਦੀ ਰਿਹਾਈ ਲਈ ਪੈਸਿਆਂ ਦੀ ਮੰਗ ਕਰ ਰਹੇ ਹਨ | ਅÏਰਤ ਨੇ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਪਹਿਲਾਂ 33,150 ਉਸ ਦੇ ਖਾਤੇ ਵਿੱਚ ਪਾ ਦਿੱਤੇ ਤੇ ਬਾਅਦ 'ਚ ਡੇਢ ਲੱਖ ਰੁਪਏ ਹੋਰ ਪਾ ਦਿੱਤੇ | ਜਦੋਂ ਤੱਕ ਉਸਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ, ਸਾਈਬਰ ਅਪਰਾਧੀਆਂ ਨੇ ਉਸ ਨਾਲ 1.38 ਲੱਖ ਦੀ ਧੋਖਾਧੜੀ ਕਰ ਲਈ ਸੀ | ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਅਤੇ ਜਾਂਚ ਉਪਰੰਤ ਪੰਜ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਵਾਂਸ਼ੂ ਉਰਫ਼ ਸ਼ਿਵ, ਸੁਖਜਿੰਦਰ ਸਿੰਘ ਉਰਫ਼ ਸੁੱਖਾ, ਪ੍ਰਦੀਪ ਸਿੰਘ ਉਰਫ਼ ਲੱਕੀ, ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਚੇਤਨ ਕੁਮਾਰ ਵਾਸੀ ਮੋਗਾ ਵਜੋਂ ਕੀਤੀ ਗਈ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਸਾਈਬਰ ਧੋਖਾਧੜੀ ਕਰਦੇ ਸਨ |