11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਫਾਇਰ ਕਰਮਚਾਰੀਆਂ ਦੀ ਹਮਾਇਤ 'ਚ ਆਈਆਂ ਕਈ ਜਥੇਬੰਦੀਆਂ

Ad Position 21
repet_subhas-goyals [Copy P29]
ਮੰਗਾਂ ਦੀ ਪੂਰਤੀ ਲਈ ਨਾਅਰੇਬਾਜ਼ੀ ਕਰਦੇ ਮੁਲਾਜ਼ਮ | ਤਸਵੀਰ : ਪੰਨੀਵਾਲੀਆ<br/> 11-05-2026

ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਇੱਕ ਮਹੀਨੇ ਤੋਂ ਹੜਤਾਲ ਕਰ ਰਹੇ ਫਾਇਰ ਕਰਮਚਾਰੀਆਂ ਦੀ ਹਮਾਇਤ 'ਚ ਕਈ ਕਰਮਚਾਰੀ ਜਥੇਬੰਦੀਆਂ ਨਿਤਰ ਆਈਆਂ ਹਨ | ਫਾਇਰ ਕਰਮਚਾਰੀ ਫਰੀਦਾਬਾਦ 'ਚ ਇੱਕ ਫੈਕਟਰੀ 'ਚ ਲੱਗੀ ਅੱਗ ਨੂੰ ਬੁਝਾਉਂਦੇ ਸਮੇਂ ਅੱਗ ਦੀ ਲਪੇਟ 'ਚ ਆਏ ਭਾਵੀ ਚੰਦ ਸ਼ਰਤਾ ਅਤੇ ਰਣਵੀਰ ਸਿੰਘ ਦੇ ਪਰਿਵਾਰਾਂ ਨੂੰ ਇੱਕ-ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ |
ਹੜਤਾਲ ਕਰ ਰਹੇ ਕਰਮਾਰੀਆਂ ਦੀ 'ਚ ਅੱਜ ਬਿਜਲੀ ਨਿਗਮ ਯੂਨੀਅਨ, ਅਧਿਆਪਕ ਸੰਘ ਅਤੇ ਰੋਡਵੇਜ ਯੂਨੀਅਨ ਸਮੇਤ ਕਈ ਹੋਰ ਜਥੇਬੰਦੀਆਂ ਨੇ ਹਮਾਇਤ ਦਾ ਐਲਾਨ ਕੀਤਾ ਹੈ | ਇਸ ਮੌਕੇ ਹੜਤਾਲੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਰਮਚਾਰੀ ਆਗੂ ਰਾਜੇਸ਼ ਖਿਚੜ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਰਹੀ ਹੈ, ਜਦੋਂ ਕਿ ਕਰਮਚਾਰੀਆਂ ਦਾ ਇਰਾਦਾ ਸ਼ਾਂਤੀਪੂਰਵਕ ਕੰਮ ਕਰਨਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਨਮਾਨੀਆਂ ਨੀਤੀਆਂ ਨੇ ਕਰਮਚਾਰੀਆਂ ਵਿੱਚ ਵਿਆਪਕ ਗੁੱਸਾ ਪੈਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਕਰਮਚਾਰੀ ਹੜਤਾਲ ਤੋਂ ਖੁਸ਼ ਨਹੀਂ ਹੈ, ਪਰ ਉਹ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹਨ | ਕਰਮਚਾਰੀ ਆਗੂਆਂ ਨੇ ਸਰਕਾਰ ਨੂੰ ਕਰਮਚਾਰੀਆਂ ਦੇ ਸਬਰ ਦੀ ਪਰਖ ਨਾ ਕਰਨ ਦੀ ਅਪੀਲ ਕੀਤੀ | ਉਨ੍ਹਾਂ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ | ਜੇ ਜਲਦ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸਾਰੀਆਂ ਜਥੇਬੰਦੀਆਂ ਇੱਕਜੁਟ ਹੋ ਕੇ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੀਆਂ | ਇਸ ਮੌਕੇ ਬਲਵੰਤ ਸਹਾਰਨ, ਸੁਖਦੇਵ ਸਿੰਘ, ਮਾਸਟਰ ਬੀਰ ਸਿੰਘ, ਵਿਜੇ ਕੁਮਾਰ, ਵਿਵੇਕ ਕੁਮਾਰ ਸ਼ਰਮਾ, ਰੋਹਤਾਸ਼ ਕੁਮਾਰ, ਮਹਾਂਵੀਰ ਸ਼ਰਮਾ ਸਮੇਤ ਕਈ ਕਰਮਚਾਰੀ ਅਤੇ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਏ.ਵੀ. ਵਿੱਦਿਆ ਮੰਦਰ ਸਕੂਲ ਵਿਖੇ ਸੀ.ਬੀ.ਐਸ.ਈ. ਸੀ.ਬੀ.ਪੀ. ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮੋਟਰਸਾਈਕਲ ਚੋਰ ਗਰੋਹ ਦਾ ਇਕ ਮੈਂਬਰ ਕਾਬੂ
Ad Position 24