22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਡਾ. ਅੰਬੇਡਕਰ ਰਵਿਦਾਸ ਸਮਾਜ ਸੇਵਾ ਸੰਮਤੀ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 19-05-2026
ਰਤੀਆ, 18 ਮਈ (ਬੇਅੰਤ ਕੌਰ ਮੰਡੇਰ)- ਡਾ. ਅੰਬੇਡਕਰ ਰਵਿਦਾਸ ਸੇਵਾ ਸੰਮਤੀ ਰਤੀਆ ਦੀ ਮੀਟਿੰਗ ਸਥਾਨਕ ਡੇਰਾ ਬਾਬਾ ਰਾਂਝਾ ਦਾਸ ਵਿਖੇ ਪ੍ਰਧਾਨ ਬਲਦੇਵ ਸਿੰਘ ਗਰੋਹਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਅਨੁਸੂਚਿਤ ਜਾਤੀ ਰਤੀਆ ਬਲਾਕ ਦੇ ਸੈਂਕੜੇ ਪ੍ਰਮੁੱਖ ਲੋਕਾਂ ਨੇ ਹਿੱਸਾ ਲਿਆ ਅਤੇ ਸਮਾਜ ਦੀ ਭਲਾਈ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਧਾਨ ਬਲਦੇਵ ਸਿੰਘ ਗਰੋਹਾ ਨੇ ਕਿਹਾ ਕਿ ਸ਼ਹਿਰ 'ਚ ਡਾ. ਬੀ.ਆਰ. ਅੰਬੇਡਕਰ ਸਾਹਿਬ ਦੀ ਸ਼ਾਨਦਾਰ ਇਮਾਰਤ ਅਤੇ ਹੋਸਟਲ, ਲਾਇਬ੍ਰੇਰੀ ਬਣਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨਾਲ ਜਲਦੀ ਹੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਸੰਗਠਨ ਦਾ ਮੁੱਖ ਟੀਚਾ ਹੈ ਕਿ ਰਤੀਆ ਬਲਾਕ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ ਦਲ ਤੋਂ ਬਚਾਇਆ ਜਾਵੇ ਅਤੇ ਭਵਿੱਖ 'ਚ ਰੁਜ਼ਗਾਰ ਪ੍ਰਾਪਤ ਕਰਨ ਲਈ ਤਿਆਰ ਕੀਤਾ ਜਾਵੇਗਾ, ਜਿਸ ਦੀ ਰਤੀਆ ਬਲਾਕ ਦੀ ਨੌਜਵਾਨ ਪੀੜ੍ਹੀ ਪਿਛਲੇ 20-25 ਸਾਲਾਂ ਤੋਂ ਲਗਾਤਾਰ ਮੰਗ ਕਰ ਰਹੀ ਹੈ ਤਾਂ ਜੋ ਭਵਿੱਖ ਦੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਉੱਨਤੀ ਅਤੇ ਰੁਜ਼ਗਾਰ ਪ੍ਰਾਪਤ ਕਰਨ 'ਚ ਸਹਾਇਤਾ ਮਿਲ ਸਕੇ | ਉਨ੍ਹਾਂ ਦੱਸਿਆ ਕਿ 25-30 ਸਾਲਾਂ ਤੋਂ ਸਮਾਜ ਭਲਾਈ ਉੱਨਤੀ ਦੇ ਮੁੱਖ ਉਦੇਸ਼ ਨਾਲ ਕਮੇਟੀ ਬਣਾਈ ਗਈ ਸੀ ਤਾਂ ਜੋ ਭਵਿੱਖ ਦੀ ਨੌਜਵਾਨ ਪੀੜ੍ਹੀ ਦੀ ਭਲਾਈ ਅਤੇ ਸਮਾਜਿਕ ਉੱਨਤੀ ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਦੁਆਰਾ ਪ੍ਰਾਪਤ ਕੀਤੀ ਜਾ ਸਕੇ | ਇਸ ਬੈਠਕ 'ਚ ਰਤੀਆ ਬਲਾਕ ਦੇ ਪਿੰਡਾਂ ਅਤੇ ਸ਼ਹਿਰ ਦੇ ਸੈਂਕੜੇ ਬੁੱਧੀਜੀਵੀ ਪਹੁੰਚੇ | ਉਨ੍ਹਾਂ ਕਿਹਾ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਦੀ ਭਲਾਈ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੇ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਸਮੁੱਚੇ ਅਨੁਸੂਚਿਤ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਉੱਚਾ ਚੁੱਕਿਆ ਜਾ ਸਕੇ | ਸਾਰੇ ਸਨਮਾਨਿਤ ਬੁੱਧੀਜੀਵੀਆਂ ਨੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਮਾਜ ਦੀ ਭਲਾਈ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਜ਼ਰੂਰੀ ਹੈ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਬੁਰੀ ਆਦਤ ਤੋਂ ਬਚਾ ਕੇ ਸਿੱਖਿਅਤ ਕੀਤਾ ਜਾ ਸਕੇ | ਇਸ ਮੌਕੇ ਮੀਤ ਪ੍ਰਧਾਨ ਅਜਮੇਰ ਸਿੰਘ ਕੌਂਸਲਰ, ਸਕੱਤਰ ਹੰਸਰਾਜ ਗਰੋਹਾ, ਕੋ-ਸਕੱਤਰ ਸੁਖਚੈਨ ਸਿੰਘ ਸਾਬਕਾ ਸਰਪੰਚ ਰੱਤਾਖੇੜਾ, ਨਛੱਤਰ ਸਿੰਘ, ਮੰਗਤ ਲਾਲਵਾਸ, ਡਾ. ਬਲਬੀਰ ਸਿੰਘ ਬਾਦਲਗੜ੍ਹ, ਦੇਵਰਾਜ ਹੜੋਲੀ, ਸਤਪਾਲ ਸਿੰਘ ਐਡਵੋਕੇਟ ਸਾਬਕਾ ਸੇਵਾਮੁਕਤ ਡੀ.ਐਸ.ਪੀ., ਜਸਵਿੰਦਰ ਸਿੰਘ, ਪ੍ਰੇਮ ਸਿੰਘ ਖੋਖਰ, ਸਾਬਕਾ ਸਰਪੰਚ ਲਵਜੀਤ ਸਿੰਘ, ਜਸਵੀਰ ਚੌਹਾਨ ਕੌਂਸਲਰ, ਹੈਪੀ ਗਰੋਹਾ, ਦੀਦਾਰ ਸਿੰਘ ਸਰਪੰਚ ਦਾਦੂਪੁਰ ਢਾਣੀ, ਸੁਨੀਲ ਕੁਮਾਰ ਸਰਪੰਚ ਫੂਲਾ, ਮੁਕੇਸ਼ ਕੁਮਾਰ ਸਰਪੰਚ ਅਲੀਪੁਰ ਬਰੋਟਾ, ਜੈਬੀਰ ਭਰਪੂਰ ਬਲਾਕ ਸੰਮਤੀ ਮੈਂਬਰ, ਸੁਭਾਸ਼ ਭੁੱਕਲ, ਮਾਂਗੇ ਰਾਮ ਸਰਪੰਚ ਭੱਟੂ ਖ਼ੁਰਦ, ਜੈ ਭਗਵਾਨ ਸਰਪੰਚ ਨਕਟਾ, ਮਲਕੀਤ ਸਿੰਘ, ਮੁਖ਼ਤਿਆਰ ਸਿੰਘ ਸਰਪੰਚ ਅਹਿਰਵਾਂ, ਨਛੱਤਰ ਸਿੰਘ, ਰਾਮ ਸਿੰਘ ਮਾਨਾਵਾਲੀ, ਵਿਕਰਮ ਸਿੰਘ ਸਰਪੰਚ ਅਲੀ ਸਦਰ, ਸੰਦੀਪ ਕੁਮਾਰ, ਮਾ. ਦਲਬੀਰ ਸਿੰਘ ਹੜੋਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਪੇਂਡੂ ਖੇਤਰਾਂ ਵਿੱਚ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ - ਸੁਭਾਸ਼ ਬਰਾਲਾ <br/> ਅਗਲੀ ਖ਼ਬਰ ਸਬਜ਼ ਇਨਕਲਾਬ ਤੋਂ ਬਾਅਦ ਉਤਪਾਦਨ ਨੂੰ ਐਗਰੋਕੈਮੀਕਲਜ਼ ਨੇ ਦਿੱਤਾ ਵੱਡਾ ਹੁੰਗਾਰਾ
Ad Position 24