16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦਿੱਲੀ 'ਚ ਗਰਮੀ ਜ਼ਿਆਦਾ ਪੈਣ ਕਾਰਨ ਵਧ ਰਹੀਆਂ ਨੇ ਅੱਗ ਦੀਆਂ ਘਟਨਾਵਾਂ

Ad Position 21
No active advertisement
ਅਜੀਤ ਡੈਸਕ 20-05-2026
ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਗਰਮੀ ਦੇ ਮੌਸਮ ਵਿਚ ਦਿੱਲੀ ਦੇ ਅੰਦਰ ਅਗਜ਼ਨੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਅਤੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਦਿਨ ਰਾਤ ਇਧਰ-ਉਧਰ ਜਾਂਦੀਆਂ ਅਕਸਰ ਵਿਖਾਈ ਦਿੰਦੀਆਂ ਹਨ | ਇਨ੍ਹਾਂ ਦਿਨਾਂ ਵਿਚ ਗੀਤਾ ਕਾਲੋਨੀ ਵਿਚ ਕੂੜਾ ਚੁੱਕਣ ਵਾਲੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਅਤੇ ਜਦੋਂ ਤੱਕ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਪੁੱਜੀਆਂ ਤਾਂ ਟਰੱਕ ਸੜ ਕੇ ਸੁਆਹ ਹੋ ਚੁੱਕਿਆ ਸੀ | ਇਸ ਤਰ੍ਹਾਂ ਹੀ ਇਕ ਈ-ਰਿਕਸ਼ਿਆਂ ਦੇ ਚਾਰਜਿੰਗ ਸੈਂਟਰ 'ਤੇ ਅੱਗ ਲੱਗਣ ਨਾਲ ਦੋ ਲੋਕ ਜ਼ਖ਼ਮੀ ਹੋ ਗਏ | ਭਜਨਪੁਰਾ ਵਿਖੇ ਇਕ ਚਲਦੀ ਕਾਰ ਵਿਚ ਅੱਗ ਲੱਗ ਗਈ ਅਤੇ ਕਾਰ ਚਲਾਉਣ ਵਾਲੇ ਨੇ ਬੜੇ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ | ਇਸੇ ਤਰ੍ਹਾਂ ਹੀ ਕੰਝਾਵਾਲਾ, ਸ਼ਾਹਬਾਦ ਡੇਅਰੀ, ਵਿਜੈ ਵਿਹਾਰ ਵਿਚ ਫੈਕਟਰੀ ਅੰਦਰ ਅੱਗ ਲੱਗ ਗਈ | ਪ੍ਰਹਿਲਾਦ ਵਿਹਾਰ ਵਿਖੇ ਪਏ ਕਬਾੜ ਨੂੰ ਅੱਗ ਲੱਗ ਗਈ, ਜਿਸ ਦੀ ਲਪੇਟ ਵਿਚ ਕਈ ਝੁੱਗੀਆਂ ਵੀ ਸੜ ਗਈਆਂ | ਹਾਲਾਂਕਿ ਅੱਗ ਬੁਝਾਊ ਵਿਭਾਗ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਆਪਣੀਆਂ ਗੱਡੀਆਂ ਭੇਜ ਦਿੰਦਾ ਹੈ ਪ੍ਰੰਤੂ ਏਨੀ ਟਰੈਫ਼ਿਕ ਵਿਚ ਜਲਦੀ ਗੱਡੀਆਂ ਪੁੱਜਣਾ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਕਾਫ਼ੀ ਨੁਕਸਾਨ ਵੀ ਹੁੰਦਾ ਹੈ | ਅੱਗ ਬੁਝਾਊ ਵਿਭਾਗ ਕੋਲ ਸੀਮਤ ਕਰਮਚਾਰੀ ਹਨ ਅਤੇ ਗੱਡੀਆਂ ਦੀ ਗਿਣਤੀ ਦਿੱਲੀ ਦੀ ਜਨ-ਸੰਖਿਆ ਦਾ ਅਨੁਸਾਰ ਨਹੀਂ ਹੈ | ਦਿੱਲੀ ਦੂਰ-ਦੂਰ ਤੱਕ ਫੈਲੀ ਹੋਈ ਹੈ | ਹਰ ਥਾਂ ਅੱਗ ਬੁਝਾਊ ਵਿਭਾਗ ਦੇ ਕੇਂਦਰ ਵੀ ਨਹੀਂ ਹਨ |
Ad Position 22
No active advertisement
ਪਿਛਲੀ ਖ਼ਬਰ ਸਕੂਲ ਦੀਆਂ ਛੁੱਟੀਆਂ ਦੇ ਸਮੇਂ ਠੱਗ ਹੋਏ ਸਰਗਰਮ ਟੂਰ ਪੈਕਜ ਲੈਣ ਸਮੇਂ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ - ਅਸ਼ੋਕ... ਅਗਲੀ ਖ਼ਬਰ ਹੁਣ ਬਾਜ਼ਾਰ ਵਿਚ ਖੜ੍ਹੀਆਂ ਗੱਡੀਆਂ ਦੇ ਵੀ ਹੋਣਗੇ ਚਲਾਨ
Ad Position 24