16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਕੂਲ ਦੀਆਂ ਛੁੱਟੀਆਂ ਦੇ ਸਮੇਂ ਠੱਗ ਹੋਏ ਸਰਗਰਮ ਟੂਰ ਪੈਕਜ ਲੈਣ ਸਮੇਂ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ - ਅਸ਼ੋਕ ਸਭਰਵਾਲ

Ad Position 21
No active advertisement
ਅਜੀਤ ਡੈਸਕ 20-05-2026
ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਹਨ ਪਰੰਤੂ ਇਨ੍ਹਾਂ ਦਿਨਾਂ ਵਿਚ ਠੱਗੀ ਮਾਰਨ ਵਾਲੇ ਗਰੋਹ ਵੀ ਪੂਰੀ ਤਰ੍ਹਾਂ ਸਰਗਰਮ ਹਨ | ਇਹ ਲੋਕ ਉਨ੍ਹਾਂ ਦੇ ਨਾਲ ਠੱਗੀ ਮਾਰਦੇ ਹਨ ਜੋ ਛੁੱਟੀਆਂ ਵਿਚ ਪਹਾੜਾਂ ਜਾਂ ਹੋਰ ਥਾਵਾਂ 'ਤੇ ਘੁੰਮਣ ਲਈ ਜਾਂਦੇ ਹਨ | ਇਹ ਠੱਗ ਸਸਤਾ ਟੂਰ ਪੈਕਜ, ਫਾਈਵ ਸਟਾਰ ਹੋਟਲ 'ਚ ਰਿਹਾਇਸ਼, ਹਵਾਈ ਟਿਕਟ ਤੇ ਹੋਰ ਸਹੂਲਤ ਦੇਣ ਦਾ ਲਾਲਚ ਦੇ ਕੇ ਠੱਗੀ ਮਾਰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸਭਰਵਾਲ ਨੇ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਠੱਗ ਐਡਵਾਂਸ ਪੈਸੇ ਦੀ ਮੰਗ ਕਰਕੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਦਿੰਦੇ ਹਨ ਅਤੇ ਇਹ ਠੱਗ ਮਸ਼ਹੂਰ ਟਰੈਵਲ ਕੰਪਨੀਆਂ ਦੇ ਨਾਂਅ 'ਤੇ ਉਨ੍ਹਾਂ ਦੇ ਨਾਲ ਮਿਲਤੀ ਜੁਲਦੀ ਵੈੱਬਸਾਈਟ ਬਣਾ ਲੈਂਦੇ ਹਨ ਪਰੰਤੂ ਲੋਕਾਂ ਨੂੰ ਅਸਲੀ ਨਕਲੀ ਦੀ ਪਹਿਚਾਣ ਨਹੀਂ ਹੁੰਦੀ | ਇਹ ਠੱਗ ਲੋਕਾਂ ਦੇ ਨਾਲ ਕੰਪਨੀ ਦਾ ਪ੍ਰਤੀਨਿਧੀ ਦੱਸਦੇ ਹਨ | ਜਦੋਂ ਇਨ੍ਹਾਂ ਲੋਕਾਂ ਕੋਲ ਪੈਸੇ ਪੁੱਜ ਜਾਂਦਾ ਹੈ ਤਾਂ ਇਹ ਫ਼ਰਜ਼ੀ ਈ-ਟਿਕਟ ਜਾਂ ਹੋਟਲ ਵਾਊਚਰ ਭੇਜ ਦਿੰਦੇ ਹਨ | ਜਦੋਂ ਲੋਕ ਏਅਰਪੋਰਟ ਜਾਂ ਹੋਟਲਾਂ 'ਚ ਪੁੱਜਦੇ ਹਨ ਤਾਂ ਫਿਰ ਹੋਈ ਠੱਗੀ ਦਾ ਪਤਾ ਲਗਦਾ ਹੈ | ਅਸ਼ੋਕ ਸਭਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਨ੍ਹਾਂ ਨੇ ਕਿਤੇ ਵੀ ਘੁੰਮਣ ਫਿਰਨ ਜਾਣਾ ਹੋਵੇ ਤਾਂ ਉਹ ਹਵਾਈ ਟਿਕਟ, ਹੋਟਲ ਦੀ ਬੁਕਿੰਗ ਪ੍ਰਤੀ ਹੋਟਲ ਦੀ ਵੈੱਬਸਾਈਟ 'ਤੇ ਜਾ ਕੇ ਉਨ੍ਹਾਂ ਦੇ ਫੋਨ 'ਤੇ ਸੰਪਰਕ ਕਰਕੇ ਜਾਣਕਾਰੀ ਲੈ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਜਾਣ |
Ad Position 22
No active advertisement
ਪਿਛਲੀ ਖ਼ਬਰ ਟੂਰ ਪੈਕਜ ਲੈਣ ਸਮੇਂ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ - ਅਸ਼ੋਕ ਸਭਰਵਾਲ ਅਗਲੀ ਖ਼ਬਰ ਦਿੱਲੀ 'ਚ ਗਰਮੀ ਜ਼ਿਆਦਾ ਪੈਣ ਕਾਰਨ ਵਧ ਰਹੀਆਂ ਨੇ ਅੱਗ ਦੀਆਂ ਘਟਨਾਵਾਂ
Ad Position 24