ਨਵੀਂ ਦਿੱਲੀ, 20 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵੈਲਕਮ ਥਾਣਾ ਖੇਤਰ ਅਧੀਨ19 ਮਈ ਦੀ ਰਾਤ ਨੂੰ ਇਕ ਅਜਿਹੀ ਘਟਨਾ ਵਾਪਰੀ ਕਿ 22 ਸਾਲ ਦੇ ਨੌਜਵਾਨ ਅਮਨਉਲਾਹ ਕੁਰੈਸ਼ੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ | ਇਸ ਦੀ ਸੂਚਨਾ ਜਦੋਂ ਪੁਲਿਸ ਦੇ ਕੋਲ ਪੁੱਜੀ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਅਮਨਉਲਾਹ ਕੁਰੈਸ਼ੀ ਨੂੰ ਉਸ ਦੇ ਪਰਿਵਾਰ ਵਾਲੇ ਜੀ. ਟੀ. ਬੀ. ਹਸਪਤਾਲ ਲਿਜਾ ਚੁੱਕੇ ਸਨ | ਹਸਪਤਾਲ ਦੇ ਡਾਕਟਰਾਂ ਨੇ ਕੁਰੈਸ਼ੀ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਉਸ ਥਾਂ 'ਤੇ ਪੁੱਜੀ ਜਿਸ ਥਾਂ 'ਤੇ ਕੁਰੈਸ਼ੀ ਦੇ ਗੋਲੀ ਲੱਗੀ ਸੀ | ਪੁਲਿਸ ਦੀ ਫੋਰੈਂਸਿਕ ਟੀਮ ਵੀ ਪੁੱਜੀ ਹੈ ਅਤੇ ਉਸ ਨੇ ਇਸ ਥਾਂ ਦਾ ਮੁਆਇਨਾ ਕਰਦੇ ਹੋਏ ਅਪਰਾਧ ਦੇ ਨਾਲ ਜੁੜੇ ਸਬੂਤ ਇਕੱਠੇ ਕੀਤੇ ਹਨ | ਪੁਲਿਸ ਸਟੇਸ਼ਨ ਵੈਲਕਮ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਦੋਸ਼ੀਆਂ ਦਾ ਪਤਾ ਕਰ ਰਹੀ ਹੈ ਅਤੇ ਹਰ ਪਹਿਲੂ 'ਤੇ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ |