ਨਵੀਂ ਦਿੱਲੀ,26 ਮਈ(ਜਗਤਾਰ ਸਿੰਘ)- ਦਸਮੇਸ਼ ਪਬਲਿਕ ਸਕੂਲ ਗੋਬਿੰਦਪੁਰੀ ਵੱਲੋਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮਾਂ ਬੋਲੀ ਪੰਜਾਬੀ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰਨ ਲਈ ਹਰ ਵਰ੍ਹੇ ਦੀ ਤਰ੍ਹਾਂ Tਮੇਰੀ ਮਾਂ ਬੋਲੀ ਪੰਜਾਬੀ ਕੈਪ- 2026U ਦੀ ਆਰੰਭਤਾ ਕੀਤੀ ਗਈ ¢ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਦੱਸਿਆ ਕਿ ਸਨ 2023 ਤੋਂ ਹਰ ਵਰ੍ਹੇ Tਮੇਰੀ ਮਾਂ ਬੋਲੀ ਪੰਜਾਬੀ ਕੈਂਪU ਗਰਮੀਆਂ ਦੀਆਂ ਸਕੂਲੀ ਛੁੱਟੀਆਂ ਵਿਚ ਲਗਾਇਆ ਜਾਂਦਾ ਹੈ ਤੇ ਵੱਡੀ ਗਿਣਤੀ 'ਚ ਬੱਚੇ ਪੰਜਾਬੀ ਭਾਸ਼ਾ ਲਿਖਣਾ, ਬੋਲਣਾ ਤੇ ਪੜ੍ਹਨਾ ਸਿੱਖਦੇ ਹਨ ¢ ਉਨ੍ਹਾਂ ਨੇ ਦੱਸਿਆ ਕਿ ਇਹ ਕੈਂਪ 12 ਜੂਨ 2026 ਤੱਕ ਚੱਲੇਗਾ ਅਤੇ 13 ਜੂਨ ਨੂੰ ਬੱਚਿਆਂ ਤੋਂ ਲਿਖਤੀ ਟੈਸਟ ਲਿਆ ਜਾਵੇਗਾ ¢ ਇਸ ਦੇ ਲਈ ਦੋ ਗਰੁੱਪ ਬਣਾਏ ਗਏ ਹਨ ¢ ਉਨ੍ਹਾਂ ਕਿਹਾ ਕਿ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਰਹਿਣ ਵਾਲੇ ਜੇਤੂ ਬੱਚਿਆਂ ਨੂੰ ਨਕਦ ਇਨਾਮ, ਯਾਦਗਾਰ ਚਿੰਨ੍ਹ ਅਤੇ ਮਾਣ-ਪੱਤਰ ਦਿੱਤਾ ਜਾਵੇਗਾ ¢ ਕੈਂਪ 'ਚ ਹਿੱਸਾ ਲੈਣ ਵਾਲੇ ਬਾਕੀ ਸਾਰੇ ਬੱਚਿਆਂ ਨੂੰ ਵੀ ਯਾਦਗਾਰ ਚਿੰਨ੍ਹ ਤੇ ਮਾਣ-ਪੱਤਰ ਦਿੱਤੇ ਜਾਣਗੇ ¢ ਕੈਂਪ ਦੀ ਆਰੰਭਤਾ ਮੌਕੇ ਅੱਜ ਸਕੂਲ ਮੁਖੀ ਜਗਜੋਤ ਕੌਰ, ਜਸਪਾਲ ਕੌਰ, ਗੁਰਜੀਤ ਕੌਰ, ਅੰਜੂ ਭੋਗਲ ਅਤੇ ਸਕੂਲ ਸਟਾਫ਼ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਵਜ਼ੀਰ ਭਾਈ ਬਲਕਾਰ ਸਿੰਘ ਜੀ ਦਾ ਫੁੱਲਾਂ ਦੇ ਗੁਲਦਸਤਿਆਂ ਅਤੇ ਸਿਰੋਪਾਓ ਨਾਲ ਸਤਿਕਾਰ ਕੀਤਾ ਗਿਆ ¢