08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦਿੱਲੀ 'ਚ ਦਿਨ ਦੇ ਸਮੇਂ ਧੁੱਪ ਤੇ ਗਰਮ ਹਵਾਵਾਂ ਦੀ ਤਪਸ਼ ਨਾਲ ਰਾਤਾਂ ਵੀ ਹੋਈਆਂ ਗਰਮ

Ad Position 21
No active advertisement
ਅਜੀਤ ਡੈਸਕ 27-05-2026
ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਅੰਤਾਂ ਦੀ ਗਰਮੀ, ਤਪਸ਼ ਤੇ ਤੇਜ਼ ਧੁੱਪ ਦੇ ਕਾਰਨ ਲੋਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ | ਸੜਕਾਂ ਇੰਨੀਆਂ ਗਰਮ ਹਨ ਕਿ ਜੁੱਤੀ ਪਾਉਣ ਦੇ ਨਾਲ ਹੀ ਪੈਰਾਂ ਨੂੰ ਗਰਮਾਇਸ਼ ਮਹਿਸੂਸ ਹੁੰਦੀ ਹੈ, ਜੋ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਮਜਬੂਰੀ ਕਾਰਨ ਬਾਹਰ ਆਉਣਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਨਾ ਉਨ੍ਹਾਂ ਨੂੰ ਦਿਨ ਦੇ ਸਮੇਂ ਚੈਨ ਹੈ ਅਤੇ ਰਾਤਾਂ ਵੀ ਇੰਨੀਆਂ ਗਰਮ ਹਨ ਕਿ ਨੀਂਦ ਵੀ ਨਹੀਂ ਆ ਰਹੀ | ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਤੋਂ ਪਾਰ ਪੁੱਜ ਗਿਆ ਹੈ | ਮੌਸਮ ਵਿਗਿਆਨ ਵਿਭਾਗ ਅਨੁਸਾਰ 27 ਮਈ ਲਈ ਭੀਸ਼ਮ ਗਰਮੀ ਅਤੇ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | ਅੰਤਾਂ ਦੀ ਗਰਮੀ ਅਤੇ ਹੀਟਵੇਵ ਵਿਚ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਰਾਜਧਾਨੀ ਵਿਚ ਵੱਡੇ ਪੱਧਰ 'ਤੇ ਗਰਮੀ ਤੋਂ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਾਰੇ 13 ਜ਼ਿਲਿ੍ਹਆਂ ਵਿਚ ਮੋਬਾਈਲ ਹੀਟ ਰਿਲੀਫ਼ ਯੂਨਿਟਸ ਅਤੇ ਕੂਲਿੰਗ ਜ਼ੋਨ ਸ਼ੁਰੂ ਕੀਤੇ ਹਨ | ਇਹ ਮੁਹਿੰਮ ਵਿਸ਼ੇਸ਼ ਰੂਪ ਵਿਚ ਮਜ਼ਦੂਰਾਂ, ਰਿਕਸ਼ਾ ਚਾਲਕਾਂ, ਖੁੱਲ੍ਹੇ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਚਲਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਗੋਬਿੰਦਪੁਰੀ ਵਿਖੇ 'ਮੇਰੀ ਮਾਂ ਬੋਲੀ ਪੰਜਾਬੀ ਕੈਂਪ' ਦੀ ਆਰੰਭਤਾ ਅਗਲੀ ਖ਼ਬਰ ਸਰੋਜਨੀ ਨਗਰ ਮਾਰਕੀਟ ਦਾ ਮਾਮਲਾ ਅਜੇ ਸੁਲਝਿਆ ਨਹੀਂ
Ad Position 24