08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਮੈਟਰੋ ਰੇਲ 'ਚ ਰੋਜ਼ਾਨਾ ਹੋ ਰਹੇ ਨੇ ਮੋਬਾਈਲ ਚੋਰੀ

Ad Position 21
No active advertisement
ਅਜੀਤ ਡੈਸਕ 27-05-2026
ਨਵੀਂ ਦਿੱਲੀ, 26 ਮਈ (ਡਾ. ਬਲਜਿੰਦਰ ਸਿੰਘ ਸੋਢੀ)-ਦਿੱਲੀ ਵਿਚ ਟਰਾਂਸਪੋਰਟ ਦੇ ਪ੍ਰਤੀ ਲੋਕਾਂ ਦੀ ਲਾਈਫ ਲਾਈਨ ਬਣੀ ਮੈਟਰੋ ਰੇਲ ਦੇ ਵਿਚ ਚੋਰੀਆਂ ਲਗਾਤਾਰ ਹੋ ਰਹੀਆਂ ਹਨ | ਖਾਸ ਕਰਕੇ ਮੋਬਾਈਲ ਚੋਰੀ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ | ਸਭ ਤੋਂ ਜ਼ਿਆਦਾ ਮੋਬਾਈਲ ਦੀ ਚੋਰੀ ਬਲਿਊ ਲਾਈਨ ਮੈਟਰੋ 'ਤੇ ਹੋ ਰਹੀ ਹੈ | ਮੈਟਰੋ ਦੇ ਇਸ ਰੂਟ 'ਤੇ ਔਰਤਾਂ ਦਾ ਇਕ ਗਰੋਹ ਸਰਗਰਮ ਹੈ ਜੋ ਕਿ ਵਿਸ਼ੇਸ਼ ਤੌਰ 'ਤੇ ਮੋਬਾਈਲ ਦੀ ਚੋਰੀ ਕਰਦੀਆਂ ਹਨ | ਇਸ ਗਰੋਹ ਵਿਚ 7-8 ਔਰਤਾਂ ਹਨ ਜੋ ਇਕੱਠੀਆਂ ਚਲਦੀਆਂ ਹਨ | ਇਹ ਔਰਤਾਂ ਭੀੜ-ਭਾੜ ਦੇ ਮੈਟਰੋ ਸਟੇਸ਼ਨਾਂ 'ਤੇ ਉੱਤਰਦੀਆਂ ਤੇ ਚੜ੍ਹਦੀਆਂ ਰਹਿੰਦੀਆਂ ਹਨ | ਇਨ੍ਹਾਂ ਔਰਤਾਂ ਨੂੰ ਕਈ ਵਾਰ ਮੈਟਰੋ ਪੁਲਿਸ ਨੇ ਫੜਿਆ ਹੈ ਪਰੰਤੂ ਥੋੜ੍ਹੇ ਦਿਨ ਬਾਅਦ ਇਹ ਫਿਰ ਆਪਣਾ ਇਹ ਧੰਦਾ ਸ਼ੁਰੂ ਕਰ ਦਿੰਦੀਆਂ ਹਨ | ਬੀਤੇ ਦਿਨੀਂ ਮੈਟਰੋ ਰੇਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਚੋਰੀ ਕੀਤੇ ਮੋਬਾਈਲ ਬਰਾਮਦ ਕੀਤੇ ਹਨ ਜੋ ਉਸ ਨੇ ਮੈਟਰੋ ਰੇਲ ਦੇ ਵਿਚੋਂ ਚੋਰੀ ਕੀਤੇ ਹਨ | ਇਹ ਮੋਬਾਈਲ ਕਾਫੀ ਮਹਿੰਗੇ ਹਨ ਮੈਟਰੋ ਰੇਲ ਪੁਲਿਸ ਇਸ ਤੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ | ਵਰਨਣਯੋਗ ਹੈ ਕਿ ਮੈਟਰੋ ਰੇਲ ਦੇ ਵਿਚ ਰੋਜ਼ਾਨਾ ਮੋਬਾਈਲ ਚੋਰੀ ਹੋ ਰਹੇ ਹਨ, ਜਿਨ੍ਹਾਂ ਦੇ ਵਿਚੋਂ ਬਹੁਤ ਘੱਟ ਮੋਬਾਈਲ ਵਾਪਸ ਮਿਲ ਰਹੇ ਹਨ | ਹਾਲਾਂਕਿ ਮੈਟਰੋ ਰੇਲ ਦੇ ਵਿਚ ਵੀ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਪਰੰਤੂ ਜੇਬ ਕਤਰੇ ਜ਼ਿਆਦਾ ਭੀੜ ਦਾ ਲਾਭ ਉਠਾਉਂਦੇ ਹੋਏ ਆਪਣਾ ਕੰਮ ਕਰ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਦੋ ਕੁੜੀਆਂ ਤੇ ਇਕ ਲੜਕੇ ਨੂੰ ਲੱਭ ਕੇ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਅਗਲੀ ਖ਼ਬਰ ਦਿੱਲੀ ਵਿਚ ਬਿਜਲੀ ਦੀ ਜ਼ਿਆਦਾ ਖ਼ਪਤ ਹੋਣ 'ਤੇ ਵਧ ਰਹੀ ਹੈ ਮੰਗ
Ad Position 24