23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਾਰੇ ਉਮੀਦਵਾਰ ਇੱਕੋ ਪੋਲਿੰਗ ਬੂਥ 'ਤੇ ਇਕੱਠੇ ਨਜ਼ਰ ਆਏ -ਜ਼ਿਲ੍ਹਾ ਪੁਲਿਸ ਮੁਖੀ <br/>

Ad Position 21
No active advertisement
ਅਜੀਤ ਡੈਸਕ 28-05-2026
ਮਾਲੇਰਕੋਟਲਾ, 27 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਨਗਰ ਕੌਂਸਲ ਚੋਣਾਂ ਦੌਰਾਨ ਰਿਆਸਤੀ ਸ਼ਹਿਰ ਮਲੇਰਕੋਟਲਾ ਵਿਖੇ ਭਾਈਚਾਰਕ ਏਕਤਾ ਦੀ ਇੱਕ ਨਵੀਂ ਮਿਸਾਲ ਉਸ ਵੇਲੇ ਵਿਖਾਈ ਦਿੱਤੀ ਜਦੋਂ ਕਿਲ੍ਹਾ ਰਹਿਮਤਗੜ੍ਹ ਦੇ ਵਾਰਡ ਨੰਬਰ 8 ਦੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਉਮੀਦਵਾਰ ਇੱਕੋ ਪੋਲਿੰਗ ਬੂਥ 'ਤੇ ਇਕੱਠੇ ਨਜ਼ਰ ਆਏ | ਇੱਥੇ ਪਹੁੰਚੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਪੋਲਿੰਗ ਬੂਥ 'ਤੇ ਬੈਠੇ ਉਮੀਦਵਾਰਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮਲੇਰਕੋਟਲਾ ਨੂੰ ਭਾਈਚਾਰਕ ਏਕਤਾ ਦਾ ਗੁਲਦਸਤਾ ਆਖਿਆ ਜਾਂਦਾ ਹੈ | ਜਿਸ ਦੀ ਮਿਸਾਲ ਅੱਜ ਇਸ ਪੋਲਿੰਗ ਬੂਥ 'ਤੇ ਆ ਕੇ ਉਨ੍ਹਾਂ ਨੂੰ ਵਿਖਾਈ ਦਿੱਤੀ ਹੈ | ਇਸ ਪੋਲਿੰਗ ਬੂਥ 'ਤੇ ਸਾਰੀਆਂ ਹੀ ਸਿਆਸੀ ਧਿਰਾਂ ਨਾਲ ਸੰਬੰਧਿਤ ਉਮੀਦਵਾਰ ਆਪੋ ਆਪਣੇ ਵੋਟਰਾਂ ਦੇ ਨਾਲ ਵਿਚਰ ਰਹੇ ਸਨ ਤੇ ਕੋਈ ਵੀ ਤਲਖ਼ੀ ਵਾਲਾ ਮਾਹੌਲ ਨਹੀਂ ਸੀ | ਜ਼ਿਲ੍ਹਾ ਪੁਲਿਸ ਮੁਖੀ ਨੇ ਆਖਿਆ ਕਿ ਬਿਨਾਂ ਸ਼ੱਕ ਇਨ੍ਹਾਂ ਉਮੀਦਵਾਰਾਂ ਦਾ ਇਹ ਵਧੀਆ ਉਪਰਾਲਾ ਹੈ ਸਾਰਿਆਂ ਨੂੰ ਇਸ ਤੋਂ ਸੇਧ ਲੈ ਕੇ ਚੋਣਾਂ ਦੌਰਾਨ ਇਕੱਠੇ ਬੈਠ ਕੇ ਕੰਮ ਕਰਨਾ ਚਾਹੀਦਾ ਹੈ | ਵੱਖ ਵੱਖ ਸਿਆਸੀ ਧਿਰਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਮੁਹੰਮਦ ਇਸਮਾਈਲ, ਮਨਪ੍ਰੀਤ ਸਿੰਘ ਬੱਗਾ, ਮਾਸਟਰ ਮੁਖਤਿਆਰ ਸਿੰਘ, ਮੁਹੰਮਦ ਹਬੀਬ ਆਦਿ ਨੇ ਆਖਿਆ ਕਿ ਭਾਵੇਂ ਉਹ ਚੋਣ ਵੱਖੋ ਵੱਖੋ ਪਾਰਟੀਆਂ ਤੋਂ ਲੜ ਰਹੇ ਹਨ ਪ੍ਰੰਤੂ ਮਲੇਰਕੋਟਲਾ ਦੇ ਅੰਦਰ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਉਨ੍ਹਾਂ ਨੇ ਇੱਕੋ ਪੋਲਿੰਗ ਬੂਥ 'ਤੇ ਬੈਠ ਕੇ ਚੋਣ ਪ੍ਰਕਿਰਿਆ ਨੂੰ ਪੂਰਾ ਕੀਤਾ | ਚੋਣਾਂ ਦੌਰਾਨ ਸ਼ਹਿਰ ਦੇ ਅੰਦਰ ਵੋਟਰਾਂ ਵਿਚ ਕਾਫੀ ਉਤਸ਼ਾਹ ਵੇਖਿਆ ਗਿਆ | ਕਈ ਬਜ਼ੁਰਗ ਮਾਤਾਵਾਂ ਵੋਟ ਪਾਉਣ ਦੇ ਲਈ ਪਹੁੰਚੀਆਂ ਤੇ ਕਈ ਬਿਮਾਰਾਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਹਾਰਾ ਦੇ ਕੇ ਪੋਲਿੰਗ ਬੂਥਾਂ ਤੱਕ ਲੈ ਕੇ ਆਏ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਦੇ ਕਰਮਚਾਰੀਆਂ ਨੂੰ ਸਾਈਬਰ ਕੋਰਸ ਕਰਵਾਉਣ ਲਈ ਸਮਝੌਤਾ ਪੱਤਰ 'ਤੇ ਹੋਏ ਹਸਤਾਖ਼ਰ <br/> ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਵੋਟਾਂ ਦੀ ਗਿਣਤੀ ਕੱਲ੍ਹ
Ad Position 24