ਨਵੀਂ ਦਿੱਲੀ,27 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਕਮਿਸ਼ਨਰ ਸਤੀਸ਼ ਗੋਲਛਾ ਦੀ ਮੌਜੂਦਗੀ ਵਿਚ ਦਿੱਲੀ ਪੁਲਿਸ ਦੇ ਕਰਮਚਾਰੀਆਂ ਲਈ ਵਿਸ਼ੇਸ਼ ਸਾਈਬਰ ਕੋਰਸ ਕਰਵਾਉਣ ਲਈ ਇਕ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਗਏ | ਜਿਸ ਵਿਚ ਸੰਜੇ ਕੁਮਾਰ, ਸਪਲਾਇਰ ਸੀ. ਪੀ. ਟ੍ਰੇਨਿੰਗ ਅਤੇ ਡਾ. ਮਦਨ ਮੋਹਨ ਤਿ੍ਪਾਠੀ, ਵੀ. ਸੀ. ਨੀਲਿਟ ਸ਼ਾਮਿਲ ਸਨ | ਇਸ ਤੋਂ ਇਲਾਵਾ ਇਸ ਮੌਕੇ 'ਤੇ ਆਸਿਫ਼ ਅਲੀ ਮੁਹੰਮਦ (ਜੁਆਇੰਟ ਡਾਇਰੈਕਟਰ) ਅਤੇ ਰਾਜਬੀਰ ਸਿੱਘ (ਡਿਪਟੀ ਡਾਇਰੈਕਟਰ ਡੀ. ਪੀ. ਏ.) ਵੀ ਮੌਜੂਦ ਸਨ | ਇਹ ਸਾਈਬਰ ਕੋਰਸ ਮਹੱਤਵਪੂਰਨ ਖੇਤਰਾਂ 'ਤੇ ਕੇੀਦਰਿਤ ਹੈ, ਜਿਸ ਵਿਚ ਆਰਟੀਫੀਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਸਾਈਬਰ ਫੋਰੈਂਸਿੰਕ ਅਤੇ ਸੋਸ਼ਲ ਮੀਡੀਆ ਨਿਗਰਾਨੀ ਆਦਿ ਸ਼ਾਮਿਲ ਹਨ | ਇਸ ਕੋਰਸ ਦਾ ਉਦੇਸ਼ ਪੁਲਸਿੰਗ ਸੰਸਥਾਵਾਂ ਨੂੰ ਆਧੁਨਿਕ ਬਣਾਉਣਾ, ਡਿਜੀਟਲ ਜਾਂਚ ਪ੍ਰਯੋਗਤਾਵਾਂ ਨੂੰ ਵਧਾਉਣਾ ਅਤੇ ਤਕਨਾਲੋਜੀ ਨਾਲ ਅਪਰਾਧਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨਾ ਹੈ | ਇਹ ਕੋਰਸ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੀਨਤਮ ਤਕਨੀਕੀ ਵਿਕਾਸ ਨਾਲ ਅਪਡੇਟ ਰਹਿਣ ਵਿਚ ਮਦਦ ਕਰਨਗੇ ਅਤੇ ਅਪਰਾਧਾਂ ਦੀ ਰੋਕਥਾਮ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰਨਗੇ |