22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੁਲਿਸ ਨੇ ਕਾਰ ਵਿਚ ਰੱਖੇ 15 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ <br/>

Ad Position 21
No active advertisement
ਅਜੀਤ ਡੈਸਕ 28-05-2026
ਨਵੀਂ ਦਿੱਲੀ, 27 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਇਕ ਕਾਰ ਦੇ ਵਿਚੋਂ 15 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ ਹਨ ਅਤੇ ਹਰੇਕ ਡੱਬੇ ਦੇ ਵਿਚ 180 ਮਿਲੀਲੀਟਰ ਦੇ 50 ਕੁਆਰਟਰ ਸਨ | ਇਨ੍ਹਾਂ ਨੇ ਕੇਵਲ ਹਰਿਆਣਾ ਵਿਚ ਵਿਕਰੀ ਯੋਗ ਲਿਖਿਆ ਹੋਇਆ ਸੀ | ਨਾਜਾਇਜ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦਾ ਨਾਂਅ ਲੱਕੀ ਉਰਫ ਹਿਮੇਸ਼ 22 ਹੈ, ਜੋ ਕਿ ਨੰਦ ਨਗਰ ਦਿੱਲੀ ਦਾ ਰਹਿਣ ਵਾਲਾ ਹੈ | ਪੁਲਿਸ ਨੇ ਇਸ ਕਾਰ ਨੂੰ ਉਦੋਂ ਫੜਿਆ ਜਦੋਂ ਉਹ ਇਲਾਕੇ 'ਚ ਗਸ਼ਤ ਕਰ ਰਹੀ ਸੀ ਅਤੇ ਇਕ ਕਾਰ ਖ਼ਜੂਰੀ ਖ਼ਾਸ ਤੋਂ ਸ਼ਾਸਤਰੀ ਪਾਰਕ ਵੱਲ ਜਾ ਰਹੀ ਸੀ | ਪੁਲਿਸ ਨੇ ਕਾਰ ਨੂੰ ਰੁਕਵਾ ਕੇ ਜਦੋਂ ਤਲਾਸ਼ੀ ਲਈ ਤਾਂ ਇਹ ਨਾਜਾਇਜ਼ ਸ਼ਰਾਬ ਫੜੀ ਗਈ | ਪੁਲਿਸ ਨੇ ਆਬਕਾਰੀ ਐਕਟ ਦੀ ਧਾਰਾ 33/58 ਅਧੀਨ ਐਫ. ਆਈ. ਆਰ. ਦਰਜ ਕਰ ਲਈ ਅਤੇ ਨਾਲ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੋਸ਼ੀ ਲੱਕੀ ਨੇ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ | ਪੁਲਿਸ ਪਤਾ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਹੋਰ ਕੌਣ-ਕੌਣ ਵਿਅਕਤੀ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ ਬਕਰੀਦ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਨੇ ਕੀਤੇ ਸੁਰੱਖਿਆ ਪ੍ਰਬੰਧ <br/> ਅਗਲੀ ਖ਼ਬਰ ਘਰ ਵਿਚ ਅੱਗ ਲੱਗਣ ਕਾਰਨ 13 ਸਾਲਾ ਬੱਚੇ ਦੀ ਹੋਈ ਮੌਤ <br/>
Ad Position 24