31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਟਰੱਸਟ ਦੀ ਮਜ਼ਬੂਤੀ ਅਤੇ ਸਮਾਜ ਸੇਵਾ ਨਾਲ ਜੋੜਨ ਲਈ ਨਰਵਾਣਾ 'ਚ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-05-2026
ਟੋਹਾਣਾ, 28 ਮਈ (ਮਨਜੀਤ ਸਿੰਘ) - ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਬਲਾਕ ਨਰਵਾਣਾ ਦੀ ਮਾਸਿਕ ਮੀਟਿੰਗ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਡਾ: ਅਜਾਇਬ ਸਿੰਘ ਫਤਹਿਪੁਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 'ਕਾਟੇਜ ਰੈਸਟੋਰੈਂਟ' ਨਰਵਾਣਾ ਵਿਖ ਜ਼ਿਲ੍ਹਾ ਜੀਂਦ ਪ੍ਰਧਾਨ ਡਾ. ਸੁਰੇਸ਼ ਮਲਿਕ ਦੀ ਅਗਵਾਈ ਹੇਠ ਅਤੇ ਨਰਵਾਣਾ ਬਲਾਕ ਪ੍ਰਧਾਨ ਡਾ. ਮੇਜਰ ਸਿੰਘ ਵਿਰਕ ਦੀ ਦੇਖ-ਰੇਖ ਹੇਠ ਆਯੋਜਿਤ ਕੀਤੀ ਗਈ | ਇਸ ਮੀਟਿੰਗ ਵਿੱਚ 'ਮਾਹਿਰਾਂ ਅਲਟਰਾਸਾਊਾਡ ਸੈਂਟਰ ਨਰਵਾਣਾ' ਦੇ ਪ੍ਰਤੀਨਿਧੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਬਲਾਕ ਨਰਵਾਣਾ ਅਤੇ ਜ਼ਿਲ੍ਹਾ ਜੀਂਦ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਤੋਂ ਇਲਾਵਾ ਟਰੱਸਟ ਦੇ ਕੰਮਕਾਜ ਨੂੰ ਪਾਰਦਰਸ਼ੀ, ਸਾਫ਼-ਸੁਥਰਾ ਅਤੇ ਸਮਾਜ ਸੇਵਾ ਨਾਲ ਜੋੜਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਮੈਂਬਰਾਂ ਨੂੰ ਸਮਾਜਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਜੀਂਦ ਪ੍ਰਧਾਨ ਡਾ. ਸੁਰੇਸ਼ ਮਲਿਕ, ਡਾ. ਮੇਜਰ ਸਿੰਘ ਵਿਰਕ, ਡਾ. ਦਿਲਬਾਗ ਮੋਰ, ਡਾ. ਕਿ੍ਸ਼ਨ ਕਾਲਵਨ, ਡਾ. ਮਹਾਂਵੀਰ ਸ਼ਰਮਾ ਕਲੋਦਾ, ਡਾ. ਸੰਦੀਪ ਖਰਕੀਆ (ਪ੍ਰਧਾਨ ਬਲਾਕ ਉਚਾਣਾ), ਡਾ. ਸਤੀਸ਼ ਡੁਹਾਣਾ ਖੇੜਾ, ਡਾ. ਵਿਨੋਦ ਬੂਰਾ ਗੋਗੜੀਆ, ਡਾ. ਰਾਜ ਮਹਿਰਾ, ਡਾ. ਰਸ਼ਪਾਲ ਰਸੀਦਾਂ, ਡਾ. ਰਣਧੀਰ ਦਨੋਦਾ, ਡਾ. ਕਿ੍ਸ਼ਨ ਬੇਲਰਖਾਂ ਅਤੇ ਡਾ. ਅਮਿਤ ਦਨੋਦਾ ਸਮੇਤ ਟਰੱਸਟ ਦੇ ਸੈਂਕੜੇ ਮੈਂਬਰ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਦਾ 7 ਦਿਨਾਂ ਦਾ ਅੰਦਾਜ਼ਨ ਤਾਪਮਾਨ ਕੀਤਾ ਜਾਰੀ ਅਗਲੀ ਖ਼ਬਰ ਜੀ. ਸੀ. ਐਸ. ਪੀ. ਨੇ ਆਪਣੀਆਂ ਯੋਜਨਾਵਾਂ 'ਤੇ ਕੀਤਾ ਵਿਚਾਰ
Ad Position 24