ਟੋਹਾਣਾ, 28 ਮਈ (ਮਨਜੀਤ ਸਿੰਘ) - 27 ਮਈ ਤੋਂ 29 ਮਈ ਤੱਕ ਟੋਹਾਣਾ ਵਿੱਚ ਭਾਰੀ ਗਰਮੀ ਅਤੇ ਹੀਟਵੇਵ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ | ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ | 30 ਅਤੇ 31 ਮਈ ਨੂੰ ਮੌਸਮ ਵਿੱਚ ਕੁੱਝ ਬਦਲਾਅ ਦੇ ਆਸਾਰ ਹਨ | ਹਲਕੇ ਬੱਦਲ ਛਾਏ ਰਹਿਣ ਅਤੇ ਗਰਜ-ਚਮਕ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਤਾਪਮਾਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਨੇ ਹੀਟਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ, ਵੱਧ ਪਾਣੀ ਪੀਣ ਅਤੇ ਧੁੱਪ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਹੈ |