24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮੌਕੇ ਤੋਂ ਫਰਾਰ ਹੋਏ ਦੋਸ਼ੀਆਂ ਵਿਚੋਂ ਤਿੰਨ ਗਿ੍ਫ਼ਤਾਰ ਭਜਾ-ਭਜਾ ਕੇ ਚਾਕੂਆਂ ਨਾਲ ਵਾਰ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ

Ad Position 21
No active advertisement
ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਉਸਮਾਨਪੁਰ ਇਲਾਕੇ ਵਿਚ ਇਕ 17 ਸਾਲ ਦੇ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿਚ 6-7 ਲੋਕ ਸ਼ਾਮਿਲ ਸਨ ਜਿਨ੍ਹਾਂ ਨੇ ਅਭਿਸ਼ੇਕ ਨਾਂਅ ਦੇ ਲੜਕੇ ਨੂੰ ਭਜਾ-ਭਜਾ ਕੇ ਉਸ 'ਤੇ ਚਾਕੂ ਨਾਲ ਵਾਰ ਕੀਤੇ ਤੇ ਅਖੀਰ ਮੌਤ ਦੇ ਘਾਟ ਉਤਾਰ ਦਿੱਤਾ | ਇਸ ਮਾਮਲੇ ਪ੍ਰਤੀ ਸੀ.ਸੀ.ਟੀ.ਵੀ. ਦੀ ਫੁਟੇਜ ਤੋਂ ਵੀ ਸਾਫ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਦੋਸ਼ੀਆਂ ਨੇ ਬੜੀ ਹੀ ਘਟੀਆ ਹਰਕਤ ਕਰਕੇ ਅਭਿਸ਼ੇਕ ਦੀ ਹੱਤਿਆ ਕੀਤੀ | ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਅਜੇ ਤਿੰਨ ਦੋਸ਼ੀਆਂ ਨੂੰ ਫੜਿਆ ਹੈ | ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਅਭਿਸ਼ੇਕ ਨੂੰ ਹਰ ਪਾਸੇ ਤੋਂ ਘੇਰ ਕੇ ਚਾਕੂ ਮਾਰੇ ਅਤੇ ਓਨੀ ਦੇਰ ਇਹ ਲੋਕ ਉਸ ਦੇ ਚਾਕੂ ਮਾਰਦੇ ਰਹੇ, ਜਿੰਨੀ ਦੇਰ ਉਸ ਦੀ ਮੌਤ ਨਹੀਂ ਹੋ ਗਈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਭਿਸ਼ੇਕ ਇਨ੍ਹਾਂ ਲੋਕਾਂ ਤੋਂ ਬਚਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਅਤੇ ਉਹ ਵਾਰ-ਵਾਰ ਡਿੱਗ ਵੀ ਜਾਂਦਾ ਸੀ | ਪੁਲਿਸ ਵਲੋਂ ਫੜੇ ਦੋਸ਼ੀਆਂ ਨੇ ਅਪਰਾਧ ਸਵੀਕਾਰ ਕਰ ਲਿਆ ਹੈ | ਫੜੇ ਗਏ ਦੋਸ਼ੀਆਂ 'ਚੋਂ ਇਕ ਦਾ ਨਾਂਅ ਨਿੱਕੀ (21) ਹੈ ਅਤੇ ਦੋ ਨਾਬਾਲਿਗ ਲੜਕੇ ਹਨ | ਪੁਲਿਸ ਇਸ ਮਾਮਲੇ ਪ੍ਰਤੀ ਜਾਂਚ ਕਰਨ ਦੇ ਨਾਲ-ਨਾਲ ਹੋਰਨਾਂ ਦੋਸ਼ੀਆਂ ਦੀ ਭਾਲ ਵੀ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਭਜਾ-ਭਜਾ ਕੇ ਚਾਕੂਆਂ ਨਾਲ ਵਾਰ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਅਗਲੀ ਖ਼ਬਰ ਪੁਲਿਸ ਨੇ ਫੜੀ 41 ਡੱਬੇ ਤੇ 96 ਬੋਤਲਾਂ ਨਾਜਾਇਜ਼ ਸ਼ਰਾਬ
Ad Position 24