24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੁਲਿਸ ਨੇ ਫੜੀ 41 ਡੱਬੇ ਤੇ 96 ਬੋਤਲਾਂ ਨਾਜਾਇਜ਼ ਸ਼ਰਾਬ

Ad Position 21
No active advertisement
ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਰੋਹਿਣੀ ਜ਼ਿਲ੍ਹੇ ਦੀ ਪੁਲਿਸ ਨੇ ਇਕ ਸ਼ਰਾਬ ਦੇ ਸਪਲਾਇਰ ਨੂੰ ਕਾਬੂ ਕੀਤਾ ਹੈ, ਜਿਸ ਦਾ ਨਾਂਅ ਸੂਰਜ ਉਰਫ਼ ਮਾਡਲ (27) ਹੈ ਅਤੇ ਇਹ ਦਿੱਲੀ ਆਬਕਾਰੀ ਐਕਟ ਦੇ 8 ਮਾਮਲਿਆਂ ਵਿਚ ਸ਼ਾਮਿਲ ਹੈ | ਇਸ ਕੋਲੋਂ ਪੁਲਿਸ ਨੇ 41 ਡੱਬੇ ਸ਼ਰਾਬ ਦੇ ਫੜੇ ਹਨ ਜਿਨ੍ਹਾਂ ਵਿਚ 1650 ਸ਼ਰਾਬ ਦੇ ਕੁਆਰਟਰ ਨਾਜਾਇਜ਼ ਸ਼ਰਾਬ, 96 ਬੋਤਲਾਂ ਸ਼ਰਾਬ ਦੀਆਂ ਅਤੇ ਸ਼ਰਾਬ ਦੀ ਢੋਆ-ਢੋਆਈ ਲਈ ਵਰਤੀ ਜਾਂਦੀ ਮਾਰੂਤੀ ਕਾਰ ਫੜੀ ਹੈ | ਰੋਹਿਣੀ ਜ਼ਿਲ੍ਹੇ ਦੀ ਪੁਲਿਸ ਅਪਰਾਧ ਪ੍ਰਤੀ ਇਲਾਕੇ ਵਿਚ ਹਰ ਥਾਂ ਗਸ਼ਤ ਕਰਦੀ ਸੀ ਅਤੇ ਇਨ੍ਹਾਂ ਨੂੰ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਬਾਰੇ ਇਕ ਗੁਪਤ ਸੂਚਨਾ ਮਿਲੀ | ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਏ.ਸੀ.ਪੀ. ਦੀ ਨਿਗਰਾਨੀ ਹੇਠ ਇਕ ਟੀਮ ਬਣਾ ਕੇ ਅਮਨ ਵਿਹਾਰ ਇਲਾਕੇ ਵਿਚ ਜਾਲ ਵਿਛਾਇਆ | ਇਸੇ ਦੌਰਾਨ ਪੁਲਿਸ ਨੂੰ ਇਕ ਸ਼ੱਕੀ ਗੱਡੀ ਨਜ਼ਰ ਆਈ ਅਤੇ ਉਸ ਦੀ ਜਾਂਚ ਕਰਨ ਲਈ ਉਸ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਗੱਡੀ ਵਿਚ ਨਾਜਾਇਜ਼ ਸ਼ਰਾਬ ਦਾ ਪਤਾ ਲੱਗਿਆ | ਪੁਲਿਸ ਨੇ ਜਦੋਂ ਸੂਰਜ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸ਼ਰਾਬ ਦੀ ਸਪਲਾਈ ਕਰਨ ਜਾ ਰਿਹਾ ਹੈ | ਪੁਲਿਸ ਨੇ ਮਾਮਲਾ ਦਰਜ ਕਰ ਕੇ ਇਸ ਦੇ ਹੋਰ ਸਾਥੀਆਂ ਦੇ ਬਾਰੇ ਪਤਾ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੌਕੇ ਤੋਂ ਫਰਾਰ ਹੋਏ ਦੋਸ਼ੀਆਂ ਵਿਚੋਂ ਤਿੰਨ ਗਿ੍ਫ਼ਤਾਰ ਭਜਾ-ਭਜਾ ਕੇ ਚਾਕੂਆਂ ਨਾਲ ਵਾਰ ਕਰਕੇ ਨੌਜਵਾਨ ਨੂੰ ਮੌਤ ਦੇ ਘ... ਅਗਲੀ ਖ਼ਬਰ ਸਿਲੰਡਰ ਫਟ ਜਾਣ 'ਤੇ ਮਕਾਨ ਦੇ ਮਲਬੇ 'ਚ ਫਸ ਕੇ 11 ਲੋਕ ਹੋਏ ਜ਼ਖ਼ਮੀ
Ad Position 24