24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਿਲੰਡਰ ਫਟ ਜਾਣ 'ਤੇ ਮਕਾਨ ਦੇ ਮਲਬੇ 'ਚ ਫਸ ਕੇ 11 ਲੋਕ ਹੋਏ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬੁਰਾੜੀ ਇਲਾਕੇ ਵਿਚ ਸਿਲੰਡਰ ਫਟ ਜਾਣ 'ਤੇ ਜ਼ੋਰਦਾਰ ਧਮਾਕਾ ਹੋਣ 'ਤੇ ਮਕਾਨ ਡਿੱਗ ਗਿਆ ਅਤੇ ਉਸ ਸਮੇਂ ਰੌਲਾ ਪੈ ਗਿਆ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ | ਇਸ ਹਾਦਸੇ ਵਿਚ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਇਸ ਹਾਦਸੇ ਵਿਚ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਮੁਢਲੀ ਜਾਣਕਾਰੀ ਵਿਚ ਇਹੀ ਦੱਸਿਆ ਹੈ ਕਿ ਉਕਤ ਮਕਾਨ ਵਿਚ ਬਰਤਨਾਂ ਦੀ ਪਾਲਸ਼ ਦਾ ਕੰਮ ਕੀਤਾ ਜਾਂਦਾ ਸੀ | ਪੁਲਿਸ ਜ਼ਖ਼ਮੀ ਹੋਏ ਲੋਕਾਂ ਦੇ ਬਿਆਨ ਲੈ ਰਹੀ ਹੈ | ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੇ ਮਲਬੇ ਵਿਚ ਫਸੇ ਹੋਏ 6 ਲੋਕਾਂ ਨੂੰ ਬਾਹਰ ਕੱਢਿਆ ਜੋ ਕਿ ਕਾਫੀ ਜ਼ਖ਼ਮੀ ਹਾਲਤ 'ਚ ਸਨ | ਹਸਪਤਾਲ ਵਿਚ ਇਨ੍ਹਾਂ ਦਾ ਇਲਾਜ ਹੋ ਰਿਹਾ ਹੈ | ਇਸ ਮੌਕੇ ਅੱਗ ਬੁਝਾਊ ਵਿਭਾਗ ਦੀਆਂ 5 ਗੱਡੀਆਂ ਪੁੱਜ ਗਈਆਂ ਸਨ, ਜਿਨ੍ਹਾਂ ਨੇ ਜਲਦੀ ਹੀ ਮਲਬਾ ਪਾਸੇ ਕਰਕੇ ਦੱਬੇ ਹੋਏ ਲੋਕਾਂ ਨੂੰ ਬਚਾ ਲਿਆ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਫੜੀ 41 ਡੱਬੇ ਤੇ 96 ਬੋਤਲਾਂ ਨਾਜਾਇਜ਼ ਸ਼ਰਾਬ ਅਗਲੀ ਖ਼ਬਰ ਪੁਲਿਸ ਨੇ ਚੋਰ ਨੂੰ ਗਿ੍ਫ਼ਤਾਰ ਕਰਕੇ ਸਾਮਾਨ ਬਰਾਮਦ ਕੀਤਾ
Ad Position 24