ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਰਾਣੀ ਬਾਗ਼ ਥਾਣੇ ਦੀ ਪੁਲਿਸ ਨੇ ਇਕ ਭਗੌੜੇ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਪਿਛਲੇ ਦਿਨਾਂ ਤੋਂ ਭਗਤ ਸਿੰਘ ਪਾਰਕ, ਸਿਰਸਪੁਰ ਦਿੱਲੀ ਵਿਖੇ ਲੁਕਿਆ ਹੋਇਆ ਸੀ | ਹਾਲਾਂਕਿ ਪੁਲਿਸ ਇਸ ਦੇ ਠਿਕਾਣਿਆਂ 'ਤੇ ਛਾਪੇ ਮਾਰ ਰਹੀ ਸੀ, ਪ੍ਰੰਤੂ ਇਹ ਹਰ ਵਾਰ ਪੁਲਿਸ ਤੋਂ ਬਚਦਾ ਹੀ ਰਿਹਾ | ਇਸ ਭਗੌੜੇ ਦਾ ਨਾਂਅ ਸਾਗਰ (31) ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਇਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ | ਇਸ ਬਾਰੇ ਰਾਣੀ ਬਾਗ਼ ਥਾਣੇ ਦੀ ਪੁਲਿਸ ਨੂੰ ਇਕ ਖੁਫ਼ੀਆ ਜਾਣਕਾਰੀ ਮਿਲੀ ਤੇ ਇਸ ਨੂੰ ਫੜਨ ਲਈ ਪੁਲਿਸ ਨੇ ਇਕ ਟੀਮ ਬਣਾਈ, ਜਿਸ ਨੇ ਬੜੀ ਯੋਜਨਾ ਦੇ ਨਾਲ ਘੇਰਾ ਪਾ ਕੇ ਇਸ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਇਸ ਤੋਂ ਹੋਰ ਜਾਣਕਾਰੀ ਲੈ ਰਹੀ ਹੈ |