24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼ਹੀਦੀ ਪੁਰਬ ਮੌਕੇ 1000 ਸ਼ਰਧਾਲੂਆਂ ਦਾ ਜਥਾ ਭੇਜਣ ਦੀ ਪ੍ਰਵਾਨਗੀ ਮਿਲੀ- ਕਾਲਕਾ, ਕਾਹਲੋਂ

Ad Position 21
No active advertisement
ਅਜੀਤ ਡੈਸਕ 03-06-2026
ਨਵੀਂ ਦਿੱਲੀ,2 ਜੂਨ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ 18 ਜੂਨ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 1000 ਸ਼ਰਧਾਲੂਆਂ ਨੂੰ ਜਥਾ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ 13 ਸਾਲਾਂ ਬਾਅਦ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਸਮੇਤ ਸਮੁੱਚੀ ਦੁਨੀਆ ਵਿਚ ਪੰਥਕ ਸੰਗਠਨ ਇਕ ਹੀ ਤਾਰੀਕ ਨੂੰ ਸ਼ਹੀਦੀ ਪੁਰਬ ਮਨਾਉਣਗੇ ¢ ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ ¢ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਕਾਹਲੋਂ ਨੇ ਦੱਸਿਆ ਕਿ ਸ਼ਹੀਦੀ ਦਿਹਾੜਾ ਮਨਾਉਣ ਲਈ ਜਥਾ 10 ਜੂਨ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਵੇਗਾ ਅਤੇ 18 ਤਾਰੀਕ ਨੂੰ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ 19 ਜੂਨ ਨੂੰ ਵਾਹਗਾ ਸਰਹੱਦ ਰਾਹੀਂ ਹੀ ਵਾਪਸ ਪਰਤੇਗਾ ¢ ਉਨ੍ਹਾਂ ਦੱਸਿਆ ਕਿ 13 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿ ਭਾਰਤ ਅਤੇ ਪਾਕਿਸਤਾਨ ਸਮੇਤ ਸਮੁੱਚੀ ਦੁਨੀਆ ਵਿਚ ਪੰਥਕ ਸੰਗਠਨ ਇਕ ਹੀ ਤਾਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਗੇ ¢ ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਦਾਰ ਗੁਰਮੀਤ ਸਿੰਘ ਭਾਟੀਆ ਜਥੇ ਦੀ ਅਗਵਾਈ ਕਰਦਿਆਂ ਪਾਕਿਸਤਾਨ ਪਹੁੰਚਣਗੇ ¢ ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦੀ ਦਿਹਾੜੇ ਤੋਂ ਇਲਾਵਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਵੀ ਜਥਾ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ¢
Ad Position 22
No active advertisement
ਪਿਛਲੀ ਖ਼ਬਰ ਪੰਥ ਦੀ ਮਰਜ਼ੀ ਬਗੈਰ ਬਣਾਇਆ ਕਾਨੂੰਨ ਨਹੀਂ ਹੋਏਗਾ ਪ੍ਰਵਾਨ, ਇਤਰਾਜ਼ਯੋਗ ਮੱਦਾਂ ਵਿਚ ਕੀਤੀ ਜਾਵੇ 'ਸੋਧ' - ਰਾਮ ਸਿੰਘ 'ਬ... ਅਗਲੀ ਖ਼ਬਰ ਅਕਾਲੀ ਆਗੂ ਜਸਵੰਤ ਸਿੰਘ ਬਿੱਟੂ ਸਾਥੀਆਂ ਸਮੇਤ 'ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ' 'ਚ ਹੋਏ ਸ਼ਾਮਿਲ
Ad Position 24