08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

'ਵਿਸ਼ਵ ਵਾਤਾਵਰਨ ਦਿਵਸ' ਮੌਕੇ ਜ਼ਿਲ੍ਹਾ ਸੈਸ਼ਨ ਜੱਜ ਡਾ. ਦਿਆਨੰਦ ਭਾਰਦਵਾਜ ਨੇ ਏ. ਡੀ. ਆਰ. ਕੈਂਪਸ 'ਚ ਹਰਸ਼ਿ੍ੰਗਾਰ ਦਾ ਬੂਟਾ ਲਗਾਇਆ <br/>

Ad Position 21
No active advertisement
ਅਜੀਤ ਡੈਸਕ 07-06-2026
ਯਮੁਨਾਨਗਰ, 6 ਜੂਨ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਸੈਸ਼ਨ ਜੱਜ ਡਾ. ਦਿਆਨੰਦ ਭਾਰਦਵਾਜ ਵਲੋਂ 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਏ. ਡੀ. ਆਰ. ਕੈਂਪਸ ਵਿਖੇ ਹਰਸ਼ਿ੍ੰਗਾਰ ਦਾ ਬੂਟਾ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਦੇ ਨਾਲ ਏ. ਡੀ. ਜੇ. ਰੰਜਨਾ ਅਗਰਵਾਲ, ਏ. ਡੀ. ਜੇ. ਡਾ. ਅਮਿਤ ਸ਼ਰਮਾ, ਏ. ਡੀ. ਜੇ. ਡਾ. ਵਿਵੇਕ ਗੋਇਲ, ਏ. ਡੀ. ਜੇ. ਰਜਨੀਸ਼ ਕੁਮਾਰ, ਏ. ਡੀ. ਜੇ. ਦਾਨਿਸ਼ ਗੁਪਤਾ, ਏ. ਡੀ. ਜੇ. ਡਾ. ਸੁਖਦਾ ਪ੍ਰੀਤਮ, ਸੀ. ਜੇ. ਐਮ. ਇੰਦੂ ਬਾਲਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ- ਸੀ. ਜੇ. ਐਮ. ਸੁਮਿੱਤਰਾ ਕਾਦੀਆਂ, ਜੇ. ਐਮ. ਆਈ. ਸੀ. ਹਰਲੀਨ ਕੌਰ, ਜੇ. ਐਮ. ਆਈ. ਸੀ. ਰਿਸ਼ਭ ਅਗਰਵਾਲ, ਜੇ. ਐਮ. ਆਈ. ਸੀ. ਨੇਹਾ ਸਿੰਘ, ਜੇ. ਐਮ. ਆਈ. ਸੀ. ਡਾ. ਪਿ੍ਆਂਕ ਗੋਇਲ, ਜੇ. ਐਮ. ਆਈ. ਸੀ. ਅੰਕਿਤਾ, ਜੇ. ਐਮ. ਆਈ. ਸੀ. ਕਨੰੂ ਪਿ੍ਆ, ਜੇ. ਐਮ. ਆਈ. ਸੀ. ਪਾਰਸ ਆਹੂਜਾ ਤੇ ਜੇ. ਐਮ. ਆਈ. ਸੀ. ਸਾਹਿਲ ਸ਼ਰਮਾ ਆਦਿ ਵੀ ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਡਾ. ਦਿਆਨੰਦ ਭਾਰਦਵਾਜ ਨੇ ਕਿਹਾ ਕਿ ਕੁਦਰਤ ਨਾਲ ਸਾਡਾ ਸੰਬੰਧ ਸਿਰਫ਼ ਇਕ ਦਿਨ ਦੇ ਰਸਮੀ ਸਮਾਗਮ ਤੱਕ ਸੀਮਤ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਵਾਤਾਵਰਨ ਸੁਰੱਖਿਆ ਇਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ, ਜਿਸ 'ਚ ਸਾਨੂੰ ਸਾਰਿਆਂ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਕ ਬੂਟਾ ਲਗਾਉਂਦੇ ਹਾਂ ਤਾਂ ਅਸੀਂ ਨਾ ਸਿਰਫ਼ ਹਰਿਆਵਲ ਵਧਾਉਂਦੇ ਹਾਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਦੀ ਨੀਂਹ ਨੂੰ ਵੀ ਮਜ਼ਬੂਤ ਕਰਦੇ ਹਾਂ | ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਜੀਵਨ 'ਚ ਬੂਟੇ ਲਗਾਉਣੇ ਚਾਹੀਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣ ਅਤੇ ਆਪਣੇ ਪਰਿਵਾਰ, ਦੋਸਤਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਅਤੇ ਪੌਲੀਥੀਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦੀ ਵਰਤੋਂ ਨਾ ਕਰਨ ਸੰਬੰਧੀ ਪ੍ਰੇਰਿਤ ਕਰਨ |

Ad Position 22
No active advertisement
ਪਿਛਲੀ ਖ਼ਬਰ ਬੂਟੇ ਆਕਸੀਜਨ ਦਾ ਮੁੱਖ ਸਰੋਤ ਹਨ-ਕਸ਼ਮੀਰ ਸਿੰਘ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਹਾਕੀ ਮੈਦਾਨ ਵਿੱਚ ਲਾਇਆ ਇੱਕ ਰੋਜ਼ਾ ਯੋਗ ਸਿਖਲਾਈ ਪ੍ਰੋਗਰਾਮ ਕੈਬਨਿਟ ਮੰਤਰੀ ਰਣਬੀਰ ਗੰ...
Ad Position 24