26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੰਜਾਬੀ ਸਮਾਜ ਦਾ ਇਤਿਹਾਸ ਬਹਾਦਰੀ, ਦੇਸ਼ ਭਗਤੀ ਅਤੇ ਕੁਰਬਾਨੀ ਦੀ ਅਮਰ ਗਾਥਾ ਹੈ- ਕਿ੍ਸ਼ਨਾ ਮਿੱਢਾ

Ad Position 21
No active advertisement
ਅਜੀਤ ਡੈਸਕ 08-06-2026
ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਵਿਧਾਨ ਸਭਾ ਦੇ ਡਿਪਟੀ ਸਪੀਕਰ ਕਿ੍ਸ਼ਨ ਲਾਲ ਮਿੱਢਾ ਅਤੇ ਹੋਰ ਮਹਾਰਾਜਾ ਅਰੂਟ ਦੀ ਮੂਰਤੀ ਦੇ ਸਾਹਮਣੇ ਦੀਵਾ ਜਗਾ ਕੇ ਸਮਾਰੋਹ ਦੀ ਆਰੰਭਤਾ ਕਰਦੇ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ


ਟੋਹਾਣਾ, 7 ਜੂਨ (ਮਨਜੀਤ ਸਿੰਘ) - ਅਰੋੜਾ ਰਾਜਵੰਸ਼ ਦੇ ਸੰਸਥਾਪਕ ਅਤੇ ਇੱਕ ਮਹਾਨ ਸਮਾਜ ਸੁਧਾਰਕ ਸ੍ਰੀ ਅਰੂਟ ਜੀ ਦਾ ਜਨਮ ਦਿਵਸ ਸਥਾਨਕ ਸ਼ਗੁਨ ਪੈਲੇਸ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਕਿ੍ਸ਼ਨ ਲਾਲ ਮਿੱਢਾ ਵਿਸ਼ੇਸ਼ ਮਹਿਮਾਨ ਸਨ | ਸਮਾਗਮ ਦੀ ਸ਼ੁਰੂਆਤ ਮਹਾਰਾਜਾ ਅਰੂਟ ਦੀ ਮੂਰਤੀ ਦੇ ਸਾਹਮਣੇ ਦੀਵਾ ਜਗਾਉਣ ਨਾਲ ਹੋਈ | ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਨੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ | ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਮਹਾਰਾਜਾ ਅਰੂਟ ਨਾ ਸਿਰਫ਼ ਇੱਕ ਰਾਜਵੰਸ਼ ਦੇ ਸੰਸਥਾਪਕ ਸਨ ਸਗੋਂ ਮਨੁੱਖਤਾ, ਸਮਾਜਿਕ ਨਿਆਂ ਅਤੇ ਸੰਗਠਨ ਦੇ ਪ੍ਰਤੀਕ ਵੀ ਸਨ | ਆਪਣੀ ਦੂਰ-ਦਰਸ਼ੀ ਅਗਵਾਈ ਰਾਹੀਂ, ਉਨ੍ਹਾਂ ਨੇ ਇੱਕ ਅਜਿਹਾ ਸਮਾਜ ਸਥਾਪਤ ਕੀਤਾ ਜੋ ਅੱਜ ਵੀ ਸੱਚਾਈ, ਧਾਰਮਿਕਤਾ ਅਤੇ ਯਤਨਾਂ ਦੇ ਮੁੱਲਾਂ ਵਿੱਚ ਅਡੋਲ ਹੈ | ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਦੀ 'ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ' ਦੇ ਤਹਿਤ, ਵੱਖ-ਵੱਖ ਮਹਾਂਪੁਰਖਾਂ ਦੇ ਜਨਮ ਦਿਵਸ ਅਤੇ ਯਾਦਗਾਰੀ ਦਿਨ ਸਰਕਾਰੀ ਪੱਧਰ 'ਤੇ ਮਨਾਏ ਜਾ ਰਹੇ ਹਨ, ਤਾਂ ਜੋ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਵਿਚਾਰਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ | ਵਿਧਾਨ ਸਭਾ ਦੇ ਡਿਪਟੀ ਸਪੀਕਰ ਕਿ੍ਸ਼ਨ ਲਾਲ ਮਿੱਢਾ ਨੇ ਕਿਹਾ ਕਿ ਪੰਜਾਬੀ ਸਮਾਜ ਦਾ ਇਤਿਹਾਸ ਬਹਾਦਰੀ, ਦੇਸ਼ ਭਗਤੀ, ਕੁਰਬਾਨੀ ਅਤੇ ਆਤਮ-ਨਿਰਭਰਤਾ ਦੀ ਅਮਰ ਗਾਥਾ ਹੈ | ਜਦੋਂ ਵੀ ਦੇਸ਼, ਧਰਮ ਅਤੇ ਮਨੁੱਖਤਾ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ, ਪੰਜਾਬੀ ਸਮਾਜ ਨੇ ਮੋਹਰੀ ਭੂਮਿਕਾ ਨਿਭਾਈ ਹੈ | ਸ੍ਰੀ ਗੁਰੂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਮਹਾਨ ਕੁਰਬਾਨੀਆਂ ਨੇ ਭਾਰਤੀ ਸਭਿਆਚਾਰ ਅਤੇ ਰਾਸ਼ਟਰ ਦੀ ਰੱਖਿਆ ਵਿੱਚ ਅਨਮੋਲ ਯੋਗਦਾਨ ਪਾਇਆ ਹੈ | ਇਸ ਮੌਕੇ ਨਗਰ ਪ੍ਰੀਸ਼ਦ ਟੋਹਾਣਾ ਦੇ ਚੇਅਰਮੈਨ ਨਰੇਸ਼ ਬਾਂਸਲ, ਡਾ. ਸ਼ਿਵ ਸਚਦੇਵਾ, ਸੰਸਥਾਪਕ ਰਿੰਕੂ ਗਰੋਵਰ, ਰਵਿੰਦਰ ਮਹਿਤਾ, ਸਵੀਟੀ ਮਹਿਤਾ, ਸੰਜੇ ਰੇਵੜੀ, ਰਮਨ ਮੜ੍ਹੀਆ, ਮਨਦੀਪ ਗਰੋਵਰ, ਅਨੀਤਾ ਮਹਿਤਾ, ਲਵਲੀ ਮੋਂਗਾ, ਨੰਦੀ ਦਾਰਾ, ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਕਾਮਰਾ ਤੋਂ ਇਲਾਵਾ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ | ਟਰੱਸਟ ਦੇ ਸੂਬਾ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਟਰੱਸਟ ਦੇ ਸਰਪ੍ਰਸਤ ਡਾ. ਦਿਲਬਾਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਟਰੱਸਟ ਦੇ ਵਫ਼ਦ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ | ਵਫ਼ਦ ਵਿੱਚ ਟਰੱਸਟ ਦੇ ਸੂਬਾ ਸਕੱਤਰ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਸੂਬਾ ਪੈੱ੍ਰਸ ਬੁਲਾਰੇ ਡਾ. ਮਨਜੀਤ ਸਿੰਘ ਟੋਹਾਣਾ, ਜ਼ਿਲ੍ਹਾ ਉਪ ਪ੍ਰਧਾਨ ਡਾ. ਮਹਾਂਬੀਰ ਧਾਰਸੂਲ, ਰਤੀਆ ਬਲਾਕ ਪ੍ਰਧਾਨ ਡਾ. ਭਰਤ ਸਿੰਘ ਮੰਘੇੜਾ, ਟੋਹਾਣਾ ਬਲਾਕ ਸਕੱਤਰ ਡਾ. ਰਮਨਦੀਪ ਸਿੰਘ ਢੇਰ, ਬਲਾਕ ਕਾਰਜਕਾਰੀ ਮੈਂਬਰ ਡਾ. ਸੰਜੀਵ ਭਾਟੀਆ ਲਾਲੋਦਾ, ਡਾ. ਜਗਤ ਨਡੈਲ, ਡਾ. ਸੁਰੇਂਦਰ ਅਕਾਂਵਾਲੀ, ਡਾ. ਪ੍ਰਵੀਨ ਗਰੋਹਾ ਮੁਸਾਖੇੜਾ, ਡਾ. ਪ੍ਰਵੀਨ ਅਕਾਂਵਾਲੀ, ਡਾ. ਟੇਕ ਚੰਦ ਮੁਖੀਜਾ ਜਮਾਲਪੁਰ ਅਤੇ ਟਰੱਸਟ ਦੇ ਕਈ ਹੋਰ ਮੈਂਬਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸਿਰਫ਼ ਹੱਕ-ਹਲਾਲ ਦੀ ਕਮਾਈ ਹੀ ਘਰ ਵਿੱਚ ਖ਼ੁਸ਼ੀਆਂ ਲਿਆਉਂਦੀ ਹੈ- ਸੰਤ ਬੀਰੇਂਦਰ ਸਿੰਘ ਅਗਲੀ ਖ਼ਬਰ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Ad Position 24